Afsana Khan Sidhu Moosewala: ਪੰਜਾਬੀ ਗਾਇਕਾ ਅਫਸਾਨਾ ਖਾਨ ਤੇ ਸਿੱਧੂ ਮੂਸੇਵਾਲਾ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ। ਸਿੱਧੂ ਮੂਸੇਵਾਲਾ ਨੇ ਅਫਸਾਨਾ ਖਾਨ ਨੂੰ ਭੈਣ ਮੰਨਿਆ ਤੇ ਮਰਦੇ ਦਮ ਤੱਕ ਉਹ ਰਿਸ਼ਤਾ ਨਿਭਾਇਆ। ਅਫਸਾਨਾ ਖਾਨ ਅੱਜ ਵੀ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਨੂੰ ਯਾਦ ਕਰ ਭਾਵੁਕ ਹੁੰਦੀ ਹੈ। ਹੁਣ ਅਫਸਾਨਾ ਨੇ ਮੂਸੇਵਾਲਾ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ਪੜ੍ਹ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।


ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲਾ ਨਾਲ ਤਸਵੀਰ ਸ਼ੇਅਰ ਕਰ ਕੈਪਸ਼ਨ ‘ਚ ਲਿਖਿਆ, “ਭਰਾਵਾਂ ਤੇ ਭੈਣਾਂ ਦੇ ਰਿਸ਼ਤੇ ਵਰਗਾ ਕੋਈ ਬੰਧਨ ਨਹੀਂ ਹੁੰਦਾ। ਇੱਕ ਦੂਜੇ ਦੀ ਕਦਰ ਕਰੋ। ਵੀਰ ਹੀ ਹਮੇਸ਼ਾ ਭੈਣ ਦੇ ਦਿਲ ਦੇ ਕਰੀਬ ਹੁੰਦਾ ਹੈ। ਮਿੱਸ ਯੂ।” ਫ਼ੈਨਜ਼ ਅਫਸਾਨਾ ਖਾਨ ਦੀ ਇਸ ਪੋਸਟ ਨੂੰ ਦੇਖ ਕੇ ਇਮੋਸ਼ਨਲ ਹੋ ਰਹੇ ਹਨ। ਹਰ ਕੋਈ ਕਮੈਂਟ ਕਰਕੇ ਮੂਸੇਵਾਲਾ ਨੂੰ ਯਾਦ ਕਰ ਰਿਹਾ ਹੈ।









ਦੱਸ ਦਈਏ ਕਿ ਅਫਸਾਨਾ ਖਾਨ ਤੇ ਮੂਸੇਵਾਲਾ ਦਰਮਿਆਨ ਬਹੁਤ ਨੇੜਤਾ ਸੀ। ਦੋਵੇਂ ਇੱਕ ਦੂਜੇ ਨੂੰ ਭੈਣ ਭਰਾ ਮੰਨਦੇ ਸੀ। ਹਾਲ ਹੀ ‘ਚ ਮੂਸੇਵਾਲਾ ਕਤਲ ਕੇਸ ‘ਚ ਐਨਆਈਏ ਨੇ ਅਫਸਾਨਾ ਖਾਨ ਤੋਂ ਪੁੱਛਗਿੱਛ ਵੀ ਕੀਤੀ ਸੀ। ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਮੂਸੇਵਾਲਾ ਦਾ ਪਰਿਵਾਰ ਤੇ ਚਾਹੁਣ ਵਾਲੇ ਇਨਸਾਫ਼ ਦੀ ਉਡੀਕ ਕਰ ਰਹੇ ਹਨ।