Ammy Virk New Song: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਐਮੀ ਲਈ ਸਾਲ 2023 ਕਾਫੀ ਬੇਹਤਰੀਨ ਰਿਹਾ ਹੈ। ਐਮੀ ਨੇ ਇਸ ਸਾਲ ਆਪਣੀ ਨਵੀਂ ਐਲਬਮ 'ਲੇਅਰਜ਼' ਵੀ ਕੱਢੀ ਸੀ। ਇਸ ਦੇ ਨਾਲ ਨਾਲ ਐਮੀ ਦੀਆਂ ਇਸ ਸਾਲ 3 ਫਿਲਮਾਂ ਰਿਲੀਜ਼ ਹੋਈਆਂ ਅਤੇ ਤਿੰਨੋਂ ਹੀ ਫਿਲਮਾਂ ਨੂੰ ਦਰਸ਼ਕਾਂ ਦਾ ਪਿਆਰ ਮਿਲਿਆ।
ਹੁਣ ਐਮੀ ਵਿਰਕ ਆਪਣੇ ਫੈਨਜ਼ ਦੇ ਲਈ ਨਵਾਂ ਸਰਪ੍ਰਾਈਜ਼ ਲੈਕੇ ਆਇਆ ਹੈ। ਐਮੀ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਐਮੀ ਦਾ ਨਵਾਂ ਗਾਣਾ 'ਰੋਡ ਰੇਜ' ਹੋਣ ਵਾਲਾ ਹੈ, ਜਿਸ ਦੀ ਜਾਣਕਾਰੀ ਐਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਐਮੀ ਦਾ ਇਹ ਗੀਤ ਚੱਕਵਾਂ ਜਿਹਾ ਹੋਣ ਵਾਲਾ ਹੈ। ਉਹ ਇਸ ਗਾਣੇ 'ਚ ਬਿਲਕੁਲ ਵੱਖਰੇ ਅਵਤਾਰ 'ਚ ਨਜ਼ਰ ਆਉਣ ਵਾਲਾ ਹੈ।
ਐਮੀ ਦੀ ਵੀਡੀਓ ਦੇਖ ਇੰਝ ਲੱਗਦਾ ਹੈ ਕਿ ਉਹ ਇਸ ਗਾਣੇ 'ਚ ਬਦਮਾਸ਼ੀ ਕਰਦਾ ਨਜ਼ਰ ਆਵੇਗਾ। ਉਸ ਨੇ ਗਾਣੇ ਦੀ ਸ਼ੂਟਿੰਗ ਦਾ ਵੀਡੀਓ ਸਾਂਝ ਕਰ ਇਸ ਦੀ ਝਲਕ ਦਿਖਾਈ ਹੈ, ਵੈਸੇ ਇਸ ਦੇ ਨਾਮ (ਰੋਡ ਰੇਜ) ਨੂੰ ਦੇਖ ਕੇ ਵੀ ਇੰਝ ਲੱਗਦਾ ਹੈ ਕਿ ਇਹ ਗਾਣਾ ਇਸੇ ਤਰ੍ਹਾਂ ਦਾ ਹੋਣ ਵਾਲਾ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦਾ ਹਾਲ ਹੀ ;ਚ ਗਾਣਾ 'ਸਰਦਾਰ ਮੁੰਡੇ' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਐਮੀ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ 'ਚ ਆਪਣੀ ਪਤਨੀ ਦਾ ਜਨਮਦਿਨ ਮਨਾਇਆ ਹੈ। ਇਸ ਮੌਕੇ ਉਸ ਨੇ ਪਤਨੀ ਦਾ ਹੱਥ ਫੜੇ ਹੋਏ ਖੂਬਸੂਰਤ ਤਸਵੀਰ ਵੀ ਸ਼ੇਅਰ ਕੀਤੀ ਸੀ।