Amrinder Gill Post: ਪੰਜਾਬੀ ਗਾਇਕ ਅਮਰਿੰਦਰ ਗਿੱਲ ਉਹ ਨਾਂ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪਿਛਲੇ ਲਗਭਗ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ 'ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਉਹ ਕਮਾਲ ਦੇ ਅਦਾਕਾਰ ਵੀ ਹਨ। 


ਵੈਸੇ ਤਾਂ ਅਮਰਿੰਦਰ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਘੱਟ ਐਕਟਿਵ ਰਹਿੰਦੇ ਹਨ। ਉਹ ਮਹੀਨਿਆਂ ਬਾਅਦ ਇੱਕ ਪੋਸਟ ਸ਼ੇਅਰ ਕਰਦੇ ਹਨ। ਹੁਣ ਗਾਇਕ ਦੀ ਇੱਕ ਸੋਸ਼ਲ ਮੀਡੀਆ ਪੋਸਟ ਦੀ ਕਾਫੀ ਜ਼ਿਆਦਾ ਚਰਚਾ ਵਿੱਚ ਹੈ। ਇਸ ਪੋਸਟ 'ਚ ਅਮਰਿੰਦਰ ਗਿੱਲ ਨੇ ਫੈਨਜ਼ ਨੂੰ ਖਾਸ ਪੇਸ਼ਕਸ਼ ਕੀਤੀ ਹੈ।


ਇਹ ਵੀ ਪੜ੍ਹੋ: ਸਵਰਾ ਭਾਸਕਰ ਆਪਣੇ ਵਿਆਹ ਦੀ ਰਿਸੈਪਸ਼ਨ 'ਤੇ ਪਤੀ ਨਾਲ ਰੋਮਾਂਟਿਕ ਅੰਦਾਜ਼ 'ਚ ਆਈ ਨਜ਼ਰ, ਦੇਖੋ ਤਸਵੀਰਾਂ


ਦਰਅਸਲ, ਗਾਇਕ ਆਪਣੀ ਮਿਊਜ਼ਿਕ ਕੰਪਨੀ 'ਰਿਦਮ ਬੁਆਏਜ਼' ਲਈ ਫਰੈਸ਼ ਟੈਲੇਂਟ ਦੀ ਤਲਾਸ਼ ਵਿੱਚ ਹਨ। ਇਸ ਲਈ ਉਹ ਆਪਣੀ ਕੰਪਨੀ ਲਈ ਗੀਤਕਾਰ ਲੱਭ ਰਹੇ ਹਨ। ਉਨ੍ਹਾਂ ਨੇ ਪੰਜਾਬੀ ਲੇਖਕਾਂ ਤੇ ਗੀਤਕਾਰਾਂ ਨੂੰ ਖਾਸ ਮੌਕਾ ਦਿੱਤਾ ਹੈ, ਜੋ ਪੰਜਾਬੀ ਇੰਡਸਟਰੀ 'ਚ ਨਾਮ ਕਮਾਉਣਾ ਚਾਹੁੰਦੇ ਹਨ। ਅਮਰਿੰਦਰ ਗਿੱਲ ਨੇ ਆਪਣੀ ਪੋਸਟ 'ਚ ਕਿਹਾ, 'ਅਸੀਂ ਆਪਣੀ ਮਿਊਜ਼ਿਕ ਕੰਪਨੀ ਲਈ ਨਵੇਂ ਗੀਤਕਾਰਾਂ ਦੀ ਤਲਾਸ਼ ਵਿੱਚ ਹਾਂ, ਜੇ ਤੁਸੀਂ ਕਿਸੇ ਅਜਿਹੇ ਇਨਸਾਨ ਨੂੰ ਜਾਣਦੇ ਹੋ ਜੋ ਖੂਬਸੂਰਤ ਗੀਤ ਲਿਖਦਾ ਹੈ ਤਾਂ ਉੇਸ ਨਾਲ ਇਹ ਪੋਸਟ ਜ਼ਰੂਰ ਸ਼ੇਅਰ ਕਰੋ। ਆਉਣ ਵਾਲੇ ਕੁੱਝ ਦਿਨਾਂ 'ਚ ਅਸੀਂ ਨਵੀਆਂ ਧੁਨਾਂ ਲੈਕੇ ਆਵਾਂਗੇ, ਜਿਨ੍ਹਾਂ 'ਤੇ ਗੀਤ ਲਿਖਣ ਲਈ ਨਵੇਂ ਟੈਲੇਂਟ ਲੱਭ ਰਹੇ ਹਾਂ। ਅਸੀਂ ਬੈਸਟ ਗੀਤਕਾਰਾਂ ਨੂੰ ਚੁਣਾਂਗੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਰਿਲੀਜ਼ ਕਰਾਂਗੇ। ਘਬਰਾਉਣ ਦੀ ਲੋੜ ਨਹੀਂ। ਤੁਸੀਂ ਕਿਸੇ ਵੀ ਥੀਮ 'ਤੇ ਲਿਖਦੇ ਹੋ, ਤੁਹਾਡਾ ਟੈਲੇਂਟ ਸਾਡੇ ਕੰਮ ਆ ਸਕਦਾ ਹੈ। ਬੱਸ ਸ਼ਰਤ ਇਹ ਹੈ ਕਿ ਤੁਹਾਡੇ ਗੀਤ ਦੇ ਬੋਲ ਗਾਣੇ ਦੀ ਧੁਨ ਨਾਲ ਮੇਲ ਖਾ ਜਾਣ। ਤਾਂ ਜਲਦੀ ਸਾਡੇ ਨਾਲ ਇਸ ਈਮੇਲ (lyrics@rhythmboyz.com) ਰਾਹੀਂ ਸੰਪਰਕ ਕਰੋ।'




ਕਾਬਿਲੇਗ਼ੌਰ ਹੈ ਕਿ ਅਮਰਿੰਦਰ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਘੱਟ ਐਕਟਿਵ ਰਹਿੰਦੇ ਹਨ। ਪਰ ਉਹ ਆਪਣੇ ਫੈਨਜ਼ ਨੂੰ ਖੁਦ ਨਾਲ ਜੁੜੀ ਅਪਡੇਟਸ ਦਿੰਦੇ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਅਮਰਿੰਦਰ ਗਿੱਲ ਪਿਛਲੇ ਸਾਲ 2022 'ਚ 'ਛੱਲਾ ਮੁੜ ਕੇ ਨਹੀਂ ਆਇਆ' 'ਚ ਨਜ਼ਰ ਆਏ ਸੀ। ਪੂਰੀ ਦੁਨੀਆ 'ਚ ਇਸ ਫਿਲਮ ਨੂੰ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ।


ਇਹ ਵੀ ਪੜ੍ਹੋ: ਆਰੀਅਨ ਖਾਨ ਦੇ ਡਰੱਗਜ਼ ਮਾਮਲੇ 'ਤੇ ਕਿਉਂ ਚੁੱਪ ਸੀ ਪਿਤਾ ਸ਼ਾਹਰੁਖ ਖਾਨ, ਹੁਣ ਸਾਹਮਣੇ ਆਈ ਅਸਲੀ ਵਜ੍ਹਾ