Amrit Maan Announces New Song Warriors: ਅੰਮ੍ਰਿਤ ਮਾਨ ਦਾ ਨਾਂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਦੀ ਸੂਚੀ `ਚ ਸ਼ੁਮਾਰ ਹੈ। ਹਾਲ ਹੀ `ਚ ਉਨ੍ਹਾਂ ਦੇ ਆਏ ਗਾਣਿਆਂ `ਡਿਟੇਲ` ਤੇ `ਹਾਂਜੀ ਹਾਂਜੀ` ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਹੁਣ ਗਾਇਕ ਨੇ ਆਪਣੇ ਇੱਕ ਹੋਰ ਨਵੇਂ ਗੀਤ ਦਾ ਐਲਾਨ ਕਰ ਦਿਤਾ ਹੈ।


ਅੰਮ੍ਰਿਤ ਮਾਨ ਨੇ ਆਪਣੇ ਨਵੇਂ ਗੀਤ `ਵਾਰੀਅਰਜ਼` ਦਾ ਐਲਾਨ ਕੀਤਾ ਹੈ। ਇਹ ਗੀਤ ਉਨ੍ਹਾਂ ਦੇ ਲਈ ਬਹੁਤ ਖਾਸ ਹੈ। ਇਸ ਬਾਰੇ ਆਪਣੀਆਂ ਭਾਵਨਾਵਾਂ ਗਾਇਕ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬਿਆਨ ਕੀਤੀਆਂ। ਕਿਉਂਕਿ ਇਹ ਗਾਣਾ ਮਾਨ ਨੇ ਕੌਮ ਦੇ ਸਿੰਘ ਸੂਰਮਿਆਂ ਲਈ ਗਾਉਣ ਜਾ ਰਹੇ ਹਨ। ਸੋਸ਼ਲ ਮੀਡੀਆ ਨੇ ਪੋਸਟ ਸ਼ੇਅਰ ਕਰਦਿਆਂ ਅੰਮ੍ਰਿਤ ਮਾਨ ਨੇ ਲਿਖਿਆ, "ਇੱਕ ਗੀਤ ਕੌਮ ਦੇ ਸਿੰਘ ਸ਼ੇਰਾਂ ਦੇ ਨਾਂ, ਜਲਦ ਆ ਰਿਹਾ ਹੈ `ਵਾਰੀਅਰ`।" ਇਸ ਦੇ ਨਾਲ ਹੀ ਕੈਪਸ਼ਨ `ਚ ਅੰਮ੍ਰਿਤ ਨੇ ਲਿਖਿਆ, "ਇਹ ਮੈਂ ਆਪ ਨਹੀਂ ਲਿਖਿਆ, ਬਾਬੇ ਨੇ ਲਿਖਵਾਇਆ। `ਵਾਰੀਅਰਜ਼ ਆਵੇ ਫ਼ਿਰ?`"









ਅੰਮ੍ਰਿਤ ਮਾਨ ਦੀ ਇਸ ਪੋਸਟ ਤੋਂ ਬਾਅਦ ਫ਼ੈਨਜ਼ ਉਨ੍ਹਾਂ ਦੇ ਇਸ ਨਵੇਂ ਗੀਤ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ। ਹਾਲਾਂਕਿ ਗਾਇਕ ਨੇ ਹਾਲੇ ਤੱਕ ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ। ਪਰ ਮਾਨ ਨੇ ਇਹ ਜ਼ਰੂਰ ਕਿਹਾ ਕਿ ਜਲਦ ਹੀ ਇਹ ਗੀਤ ਰਿਲੀਜ਼ ਹੋਵੇਗਾ। ਦਸ ਦਈਏ ਕਿ ਹਾਲ ਹੀ `ਚ ਮਾਨ ਦੇ ਗਾਣੇ `ਹਾਂਜੀ ਹਾਂਜੀ` ਤੇ `ਡਿਟੇਲ` ਰਿਲੀਜ਼ ਹੋਏ ਸੀ, ਜਿਨ੍ਹਾਂ ਨੂੰ ਸਰੋਤਿਆਂ ਦਾ ਖੂਬ ਪਿਆਰ ਮਿਲ ਰਿਹਾ ਹੈ।