Punjabi Singer Amrit Maan Introducing New Talent: ਪੰਜਾਬੀ ਗਾਇਕ ਅੰਮ੍ਰਿਤ ਮਾਨ ਇੰਨੀਂ ਦਿਨੀਂ ਚਰਚਾ `ਚ ਬਣੇ ਹੋਏ ਹਨ। ਉਨ੍ਹਾਂ ਦਾ ਗਾਣਾ ਹਾਂਜੀ ਹਾਂਜੀ ਦਰਸ਼ਕਾਂ ਤੇ ਸਰੋਤਿਆਂ ਦਾ ਖੂਬ ਦਿਲ ਜਿੱਤ ਰਿਹਾ ਹੈ। ਤੇ ਹੁਣ ਉਹ ਮੁੜ ਤੋਂ ਲਾਈਮਲਾਈਟ `ਚ ਆ ਗਏ ਹਨ। ਉਹ ਆਪਣੇ ਕਿਸੇ ਅਗਲੇ ਪ੍ਰੋਜੈਕਟ ਕਰਕੇ ਨਹੀਂ, ਸਗੋਂ ਇੰਡਸਟਰੀ ;ਚ ਇੱਕ ਨਵਾਂ ਟੈਲੇਂਟ ਲਿਆਉਣ ਦੇ ਐਲਾਨ ਤੋਂ ਬਾਅਦ ਲਾਈਮਲਾਈਟ `ਚ ਆਏ ਹਨ।
ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਬੰਬ ਅਵਾਜ਼ ਤੁਹਾਡੇ ਸਾਹਮਣੇ ਜਲਦੀ ਆਊਗੀ।" ਇਸ ਦੇ ਨਾਲ ਮਾਨ ਨੇ ਲਿਖਿਆ, "ਇੰਟਰੋਡਿਊਸਿੰਗ ਆਜ਼ਮ। ਜਲਦੀ ਹੀ।"
ਅੰਮ੍ਰਿਤ ਮਾਨ ਨਵੇਂ ਟੈਲੇਂਟ ਆਜ਼ਮ ਨੂੰ ਪੰਜਾਬੀ ਇੰਡਸਟਰੀ `ਚ ਲਾਂਚ ਕਰਨ ਜਾ ਰਹੇ ਹਨ। ਇਹ ਕਿਸ ਤਰ੍ਹਾਂ ਦਾ ਪ੍ਰਜੋਕੈਟ ਤੇ ਆਜ਼ਮ ਦਾ ਪਹਿਲਾ ਗਾਣਾ ਕਦੋਂ ਰਿਲੀਜ਼ ਹੋਵੇਗਾ, ਫ਼ਿਲਹਾਲ ਇਸ ਦੇ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਪਰ ਇਨ੍ਹਾਂ ਜ਼ਰੂਰ ਦੱਸਿਆ ਗਿਆ ਹੈ ਕਿ ਆਜ਼ਮ ਦੀ ਅਵਾਜ਼ `ਚ ਜਲਦ ਹੀ ਇੱਕ ਟਰੈਕ ਰਿਲੀਜ਼ ਹੋਵੇਗਾ।
ਕਾਬਿਲੇਗ਼ੌਰ ਹੈ ਕਿ ਹਾਲ ਹੀ `ਚ ਅੰਮ੍ਰਿਤ ਮਾਨ (Amrit Maan) ਦਾ ਨਵਾਂ ਗੀਤ (Song) ‘ਹਾਂਜੀ ਹਾਂਜੀ’ (Hanji Hanji) ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਖੁਦ ਲਿਖੇ ਹਨ। ਗੀਤ ‘ਚ ਅੰਮ੍ਰਿਤ ਮਾਨ ਕੁੜੀ ਦੇ ਹੁਸਨ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਸੁੱਖ ਸੰਘੇੜਾ ਦੇ ਵੱਲੋਂ ਬਣਾਈ ਗਾਈ ਹੈ ਅਤੇ ਫੀਚਰਿੰਗ ‘ਚ ਅੰਮ੍ਰਿਤ ਮਾਨ ਦੇ ਨਾਲ ਫੀਮੇਲ ਮਾਡਲ ਦੇ ਤੌਰ ‘ਤੇ ਪ੍ਰੀਤ ਔਜਲਾ ਨਜ਼ਰ ਆ ਰਹੀ ਹੈ।