ਅਮੈਲੀਆ ਪੰਜਾਬੀ ਦੀ ਰਿਪੋਰਟ


Punjabi Singer Avtar Chamak Biography: 80 ਦੇ ਦਹਾਕਿਆਂ ਦਾ ਉਹ ਗਾਇਕ ਜਿਸ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਪੂਰੀ ਦੁਨੀਆ ਨੂੰ ਦੀਵਾਨਾ ਬਣਾਇਆ ਸੀ। ਉਹ ਗਾਇਕ ਚਮਕੀਲੇ ਦਾ ਸ਼ਗਿਰਦ ਸੀ। ਉਨ੍ਹਾਂ ਨੇ ਚਮਕੀਲੇ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ। ਬੱਸ ਫਿਰ ਕੀ ਸੀ, ਉਸ ਦੀ ਗਾਇਕੀ ਦੇ ਖੇਤਰ 'ਚ ਕਿਸਮਤ ਚਮਕ ਗਈ। 


72 ਹਿੱਟ ਕੈਸਟਾਂ ਕੱਢਣ ਤੋਂ ਬਾਅਦ ਇਸ ਗਾਇਕ 'ਤੇ ਅਜਿਹਾ ਬੁਰਾ ਦੌਰ ਆਇਆ ਕਿ ਉਸ ਦਾ ਵਿਆਹ ਤਾਂ ਟੁੱਟਿਆ ਹੀ ਤੇ ਨਾਲ ਹੀ ਉਹ ਦੀਵਾਲੀਆ ਵੀ ਹੋ ਗਿਆ। ਇੱਥੋਂ ਤੱਕ ਕਿ ਉਹ ਮਜ਼ਦੂਰੀ ਵੀ ਕਰਨ ਲੱਗ ਪਏ। ਉਹ ਮਜ਼ਦੂਰਾਂ ਨਾਲ ਜਾ ਕੇ ਦਿਹਾੜੀਆਂ ਵੀ ਲਾਉਂਦੇ ਸੀ। ਕੀ ਤੁਹਾਨੂੰ ਪਤਾ ਲੱਗਿਆ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ? ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਵਤਾਰ ਚਮਕ ਦੀ।    


ਇਹ ਵੀ ਪੜ੍ਹੋ: ਜਾਪਾਨ 'ਚ ਭੂਚਾਲ 'ਚ ਵਾਲ-ਵਾਲ ਬਣੇ ਸਾਊਥ ਸਟਾਰ ਜੂਨੀਅਰ NTR, ਸਹੀ ਸਲਾਮਤ ਪਰਤੇ ਭਾਰਤ, ਫੈਮਿਲੀ ਨਾਲ ਮਨਾਉਣ ਗਏ ਸੀ ਛੁੱਟੀਆਂ


ਜਨਮ ਤੇ ਸ਼ੁਰੂਆਤੀ ਜ਼ਿੰਦਗੀ
ਅਵਤਾਰ ਚਮਕ ਦਾ ਜਨਮ 20 ਅਪ੍ਰੈਲ 1965 ਨੂੰ ਬਰਨਾਲਾ ਦੇ ਪਿੰਡ ਰਾਏਸਰ ਵਿਖੇ ਹੋਇਆ ਸੀ। ਅਵਤਾਰ ਚਮਕ 4 ਭਰਾ ਤੇ 2 ਭੈਣਾਂ ਸਨ। ਅਵਤਾਰ ਨੂੰ ਬਚਪਨ ਤੋਂ ਮਿਊਜ਼ਿਕ ਦਾ ਸ਼ੌਕ ਨਹੀਂ ਸੀ। ਸਗੋਂ ਉਹ ਬਹੁਤ ਹੀ ਵਧੀਆ ਕਬੱਡੀ ਖਿਡਾਰੀ ਸੀ। ਉਨ੍ਹਾਂ ਨੇ 42 ਕਿੱਲੋ ਤੋਂ ਕਬੱਡੀ ਖੇਡਣਾ ਸ਼ੁਰੂ ਕੀਤਾ। ਇਹੀ ਨਹੀਂ ਉਨ੍ਹਾਂ ਨੇ ਕਬੱਡੀ ਵਿੱਚ ਦੁਨੀਆ ਭਰ 'ਚ ਪੰਜਾਬ ਦਾ ਨਾਮ ਚਮਕਾਇਆ। ਜਦੋਂ ਅਵਤਾਰ ਚਮਕ 10ਵੀਂ ਕਲਾਸ 'ਚ ਪੜ੍ਹ ਰਹੇ ਸੀ, ਉਦੋਂ ਉਨਾਂ ਦਾ ਮਿਊਜ਼ਿਕ ਨਾਲ ਪਿਆਰ ਜਾਗਿਆ ਅਤੇ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਨਾਮ ਬਣਾਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਦੇ ਸੰਗੀਤ ਮਾਸਟਰ ਨੇ ਚਮਕ ਨੂੰ ਸੰਗੀਤ ਦੇ ਖੇਤਰ 'ਚ ਨਾਮ ਕਮਾਉਣ ਲਈ ਪ੍ਰੇਰਿਤ ਕੀਤਾ। ਉਹ ਅਕਸਰ ਆਪਣੇ ਸਕੂਲ 'ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਭਾਗ ਲੈਂਦੇ ਰਹਿੰਦੇ ਸੀ। ਉਨ੍ਹਾਂ ਦੀ ਗਾਇਕੀ ਨੂੰ ਸਾਰੇ ਬਹੁਤ ਪਸੰਦ ਕਰਦੇ ਸੀ।


ਗਾਇਕ ਬਣਨ ਲਈ ਛੱਡੀ ਪੜ੍ਹਾਈ
ਅਵਤਾਰ ਚਮਕ ਨੇ 10 ਜਮਾਤਾਂ ਪੜ੍ਹਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਨਾਮ ਬਣਾਉਣ ਦਾ ਫੈਸਲਾ ਕੀਤਾ ਅਤੇ ਸਨ 1980 'ਚ ਉਹ ਆਪਣੇ ਜੱਦੀ ਪਿੰਡ ਨੂੰ ਛੱਡ ਕੇ ਲੁਧਿਆਣਾ ਸ਼ਿਫਟ ਹੋ ਗਏ, ਕਿਉਂਕਿ ਉਸ ਸਮੇਂ ਲੁਧਿਆਣਾ 'ਚ ਹੀ ਪੰਜਾਬੀ ਇੰਡਸਟਰੀ ਵੱਸਦੀ ਸੀ। 


ਗੀਤਕਾਰ ਬਣ ਕੀਤੀ ਕਰੀਅਰ ਦੀ ਸ਼ੁਰੂਆਤ
ਅਵਤਾਰ ਚਮਕ ਬਹੁਤ ਵਧੀਆ ਗੀਤ ਲਿਖਦੇ ਸੀ। ਉਨ੍ਹਾਂ ਨੇ ਸੋਚਿਆ ਕਿ ਲੁਧਿਆਣਾ 'ਚ ਉਨ੍ਹਾਂ ਦੀ ਕਿਸੇ ਸਿੰਗਰ ਦੇ ਨਾਲ ਮੁਲਾਕਾਤ ਹੋ ਜਾਵੇਗੀ ਅਤੇ ਉਨ੍ਹਾਂ ਦਾ ਲਿਿਖਿਆ ਗਾਣਾ ਕੋਈ ਸਿੰਗਰ ਗਾ ਦੇਵੇਗਾ। ਪਰ ਚਮਕ ਦੇ ਲਿਖੇ ਗੀਤ ਕਿਸੇ ਗਾਇਕ ਨੇ ਨਹੀਂ ਗਾਏ। ਪਰ ਇਸ ਦਰਮਿਆਨ ਉਨ੍ਹਾਂ ਦੀ ਮੁਲਾਕਾਤ ਉਸ ਸਮੇਂ ਦੇ ਉੱਘੇ ਗਾਇਕ ਧੰਨਾ ਸਿੰਘ ਰੰਗੀਲਾ ਨਾਲ ਹੋਈ। ਉਹ ਰੰਗੀਲੇ ਨਾਲ ਲਗਭਗ ਡੇਢ ਸਾਲ ਰਹੇ।


ਇਸ ਤੋਂ ਬਾਅਦ ਅਵਤਾਰ ਚਮਕ ਨੇ ਚਮਕੀਲੇ ਨੂੰ ਇੱਕ ਅਖਾੜੇ ਵਿੱਚ ਗਾਉਂਦੇ ਹੋਏ ਸੁਣਿਆ। ਉਨ੍ਹਾਂ ਨੂੰ ਅਮਰ ਸਿੰਘ ਚਮਕੀਲੇ ਦੀ ਗਾਇਕੀ ਇੰਨੀਂ ਵਧੀਆ ਲੱਗੀ ਕਿ ਉਨ੍ਹਾਂ ਨੇ ਚਮਕੀਲੇ ਨੂੰ ਆਪਣਾ ਸੰਗੀਤਕ ਗੁਰੂ ਬਣਾ ਲਿਆ। ਅਵਤਾਰ ਚਮਕ ਲਗਭਗ 4 ਸਾਲਾਂ ਤੱਕ ਚਮਕੀਲੇ ਨਾਲ ਰਹੇ ਅਤੇ ਉਨ੍ਹਾਂ ਨਾਲ ਰਹਿ ਕੇ ਚਮਕ ਨੇ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ।


ਚਮਕੀਲੇ ਦੀ ਵਜ੍ਹਾ ਕਰਕੇ ਮਿਲਿਆ ਸੀ ਪਹਿਲਾ ਬਰੇਕ
ਅਵਤਾਰ ਚਮਕ ਨੇ ਇੱਕ ਦਫਾ ਖੁਦ ਆਪਣੇ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਗਾਇਕੀ ਦਾ ਪਹਿਲਾ ਮੌਕੇ ਚਮਕੀਲੇ ਦੀ ਵਜ੍ਹਾ ਕਰਕੇ ਹੀ ਮਿਿਲਿਆ ਸੀ। ਦਰਅਸਲ, ਚਮਕੀਲੇ ਨੇ ਕਿਸੇ ਵਿਆਹ ਦੇ ਫੰਕਸ਼ਨ 'ਤੇ ਗਾਉਣ ਲਈ ਜਾਣਾ ਸੀ। ਇਸ ਦੇ ਲਈ 5 ਹਜ਼ਾਰ ਰੁਪਏ 'ਚ ਵਿਆਹ ਵਾਲੇ ਪਰਿਵਾਰ ਨੇ ਚਮਕੀਲੇ ਨੂੰ ਬੁੱਕ ਕਰ ਲਿਆ ਅਤੇ ਚਮਕੀਲੇ ਨੂੰ 500 ਰੁਪਏ ਐਡਵਾਂਸ ਵੀ ਦੇ ਦਿੱਤੇ, ਪਰ ਅਖਾੜਾ ਲਾਉਣ ਤੋਂ ਪਹਿਲਾਂ ਹੀ ਚਮਕੀਲੇ ਨੂੰ ਧਮਕੀ ਭਰਿਆ ਖਤ ਮਿਿਲਿਆ ਕਿ ਜੇ ਤੂੰ ਉਸ ਪਿੰਡ ਵੜਿਆ ਤਾਂ ਤੈਨੂੰ ਮਾਰ ਦਿਆਂਗੇ।


ਇਸ ਤੋਂ ਬਾਅਦ ਚਮਕੀਲੇ ਨੇ 500 ਰੁਪਏ ਅਵਤਾਰ ਚਮਕ ਦੇ ਹੱਥ ਭੇਜ ਦਿੱਤੇ। ਪਰ ਵਿਆਹ ਵਾਲੇ ਘਰ ਜਾ ਕੇ ਅਵਤਾਰ ਨੇ ਉਸ ਪਰਿਵਾਰ ਤੋਂ ਸਟੇਜ 'ਤੇ ਗਾਉਣ ਦਾ ਇੱਕ ਚਾਂਸ ਮੰਗਿਆ, ਤਾਂ ਉਨ੍ਹਾਂ ਨੇ ਚਮਕ ਨੂੰ ਗਾਉਣ ਦਾ ਮੌਕਾ ਦਿੱਤਾ। ਉੱਥੇ ਚਮਕ ਨੇ ਆਪਣੀ ਸ਼ਾਨਦਾਰ ਗਾਇਕੀ ਦੇ ਨਾਲ ਸਮਾਂ ਬੰਨ੍ਹ ਦਿੱਤਾ। ਚਮਕ ਦੀ ਪਰਫਾਰਮੈਂਸ ਤੋਂ ਉਹ ਲੋਕ ਇੰਨੇ ਖੁਸ਼ ਹੋਏ ਕਿ ਉਸ ਨੂੰ 4500 ਰੁਪਏ ਦੇ ਦਿੱਤੇ। ਚਮਕ ਨੇ ਘਰ ਵਾਪਸ ਆ ਕੇ ਚਮਕੀਲੇ ਨੂੰ ਸਾਰੀ ਗੱਲ ਦੱਸੀ ਅਤੇ ਉਸ ਨੂੰ 4500 ਰੁਪਏ ਵੀ ਫੜਾਏ। ਇਸ ਗੱਲ 'ਤੇ ਚਮਕੀਲਾ ਬਹੁਤ ਖੁਸ਼ ਹੋਇਆ। ਇਸ ਤੋਂ ਬਾਅਦ ਚਮਕੀਲਾ ਆਪਣੀ ਜਗ੍ਹਾ ;ਤੇ ਕਈ ਵਾਰ ਅਵਤਾਰ ਚਮਕ ਨੂੰ ਭੇਜਦੇ ਰਹਿੰਦੇ ਸੀ।


ਇਸ ਤਰ੍ਹਾਂ ਅਵਤਾਰ ਚਮਕ ਨੇ ਗਾਇਕੀ ਦੇ ਖੇਤਰ 'ਚ ਵਧੀਆ ਨਾਮ ਤੇ ਸ਼ੋਹਰਤ ਖੱਟ ਲਈ। ਇਸ ਤੋਂ ਬਾਅਦ 1989 'ਚ ਅਵਤਾਰ ਚਮਕ ਦੀ ਪਹਿਲੀ ਐਲਬਮ 'ਕੀ ਚਮਕੀਲਾ ਬਣ ਜੇਂਗਾ' ਰਿਲੀਜ਼ ਹੋਈ। ਪਹਿਲੀ ਹੀ ਐਲਬਮ ਨੇ ਅਵਤਾਰ ਚਮਕ ਨੂੰ ਸਟਾਰ ਸਿੰਗਰ ਬਣਾ ਦਿੱਤਾ। ਇਸ ਐਲਬਮ ਨੇ ਉਸ ਦੌਰ 'ਚ ਬਹੁਤ ਵੱਡਾ ਰਿਕਾਰਡ ਵੀ ਬਣਾਇਆ ਸੀ। ਇਸ ਐਲਬਮ ਦੀਆਂ ਕੁੱਲ 50 ਲੱਖ ਕੈਸਟਾਂ ਵਿਕੀਆਂ ਸੀ। ਇਸ ਤੋਂ ਬਾਅਦ ਹੁਣ ਤੱਕ ਅਵਤਾਰ ਚਮਕ ਦੀਆਂ 72 ਤੋਂ ਵਧ ਐਲਬਮਾਂ ਰਿਲੀਜ਼ ਹੋਈਆਂ ਹਨ। ਇਨ੍ਹਾਂ ਵਿੱਚੋਂ ਲਗਭਗ ਸਾਰੀਆਂ ਹੀ ਐਲਬਮਾਂ ਜ਼ਬਰਦਸਤ ਹਿੱਟ ਰਹੀਆਂ।


90 ਦੇ ਦਹਾਕਿਆਂ ਦੇ ਸਭ ਤੋਂ ਅਮੀਰ ਗਾਇਕਾਂ 'ਚੋਂ ਇਕ
ਅਵਤਾਰ ਚਮਕ ਨੇ ਗਾਇਕੀ ਦੇ ਖੇਤਰ ਵੱਡਾ ਨਾਮ ਤੇ ਸ਼ੋਹਰਤ ਤਾਂ ਕਮਾਈ ਹੀ, ਨਾਲ ਹੀ ਉਨ੍ਹਾਂ ਨੇ ਦੌਲਤ ਵੀ ਖੂਬ ਕਮਾਈ। ਕਿਹਾ ਜਾਂਦਾ ਹੈ ਕਿ ਚਮਕ 7 ਕੋਠੀਆਂ ਤੇ 17 ਕਾਰਾਂ ਦੇ ਮਾਲਕ ਸਨ। ਉਨ੍ਹਾਂ ਦਾ ਵਿਆਹ ਅਮਨਜੋਤ ਕੌਰ ਨਾਮ ਦੀ ਲੜਕੀ ਨਾਲ ਹੋਇਆ ਸੀ, ਜੋ ਕਿ ਉਨ੍ਹਾਂ ਦੇ ਨਾਲ ਹੀ ਅਖਾੜਾ ਲਾਉਂਦੀ ਹੁੰਦੀ ਸੀ। ਪਰ ਅਵਤਾਰ ਚਮਕ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਕੁੱਝ ਸਮੇਂ 'ਚ ਹੀ ਚਮਕ ਬੁਰੀ ਤਰ੍ਹਾਂ ਬਰਬਾਦ ਹੋ ਗਏ। ਉਨ੍ਹਾਂ ਦੀਆ 7 ਕੋਠੀਆਂ ਤੇ 17 ਕਾਰਾਂ ਵਿਕ ਗਈਆਂ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਨੂੰ ਤਲਾਕ ਦੇ ਦਿੱਤਾ। ਕਈ ਲੋਕ ਇਹ ਵੀ ਕਹਿੰਦੇ ਹਨ ਕਿ ਅਵਤਾਰ ਚਮਕ ਆਪਣੀ ਪਤਨੀ ਦੀ ਵਜ੍ਹਾ ਕਰਕੇ ਹੀ ਬਰਬਾਦ ਹੋਇਆ ਸੀ।


ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਚਮਕ
ਦੱਸਿਆ ਜਾਂਦਾ ਹੈ ਕਿ ਅਵਤਾਰ ਚਮਕ ਬਹੁਤ ਬੁਰੇ ਦੌਰ ਵਿੱਚੋਂ ਵੀ ਗੁਜ਼ਰੇ ਸੀ। ਉਨ੍ਹਾਂ ਦੀ ਹਾਲਤ ਇੰਨੀਂ ਮਾੜੀ ਸੀ ਕਿ ਉਨ੍ਹਾਂ ਦਾ ਸਭ ਕੁੱਝ ਵਿਕ ਗਿਆ। ਵਾਈਫ ਨਾਲ ਵੀ ਤਲਾਕ ਹੋ ਗਿਆ। ਇੱਥੋਂ ਤੱਕ ਕਿ ਇਨ੍ਹਾਂ ਬੁਰਾ ਦੌਰ ਆਇਆ ਕਿ ਉਹ ਮਜ਼ਦੂਰਾਂ ਦੇ ਨਾਲ ਦਿਹਾੜੀਆਂ ਲਾਉਣ ਜਾਣ ਲੱਗ ਪਏ। ਇਸ ਦਾ ਜ਼ਿਕਰ ਚਮਕ ਨੇ ਖੁਦ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ 'ਚ ਕੀਤਾ ਸੀ। 


ਇਹ ਵੀ ਪੜ੍ਹੋ: ਸਾਈਕਲ ਚਲਾਉਂਦੀ ਬੁਰੀ ਤਰ੍ਹਾਂ ਖੰਭੇ 'ਚ ਵੱਜੀ ਅਦਾਕਾਰ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ, ਵੀਡੀਓ ਹੋ ਰਿਹਾ ਵਾਇਰਲ