ਅਮੈਲੀਆ ਪੰਜਾਬੀ ਦੀ ਰਿਪੋਰਟ
Baani Sandhu Video: ਬਾਣੀ ਸੰਧੂ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਬਾਣੀ ਸੰਧੂ ਪੰਜਾਬ ਦੀਆਂ ਟੌਪ ਫੀਮੇਲ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਦੀ ਐਲਬਮ '5 ਡਾਇਮੰਡ' ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਬਾਣੀ ਆਪਣੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਕਰਕੇ ਵੀ ਚਰਚਾ 'ਚ ਆ ਗਈ ਹੈ।
ਬਾਣੀ ਸੰਧੂ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਦਾ ਵੀਡੀਓ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਜਦੋਂ ਗਾਇਕਾ ਜਾਣ ਲੱਗੀ ਤਾਂ ਉਸ ਦੀ ਜੇਬ 'ਚੋਂ ਅਚਾਨਕ ਉਸ ਦਾ ਫੋਨ ਡਿੱਗ ਪਿਆ, ਜਿਸ ਕਰਕੇ ਉਹ ਘਬਰਾ ਗਈ। ਇਸ ਤੋਂ ਬਾਅਦ ਉਹ ਬੋਲੀ, 'ਹੋਰ ਬਣਾ ਲਓ ਵੀਡੀਓ'। ਉਸ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਹੋਰ ਬਣਾ ਲਓ ਵੀਡੀਓ। ਬਚ ਗਿਆ ਮੇਰਾ ਫੋਨ। ਚੰਗਾ ਗ੍ਰਹਿ ਆ ਮੇਰੇ ਫੋਨ 'ਤੇ ਤਾਂ, 36 ਵਾਰ ਡਿੱਗਦਾ ਦਿਨ 'ਚ।' ਦੇਖੋ ਇਹ ਵੀਡੀਓ:
ਕਬਿਲੇਗ਼ੌਰ ਹੈ ਕਿ ਬਾਣੀ ਸੰਧੂ ਇੰਨੀਂ ਦਿਨੀਂ ਆਪਣੀ ਐਲਬਮ '5 ਡਾਇਮੰਡ' ਕਰਕੇ ਚਰਚਾ ਵਿੱਚ ਹੈ। ਉਸ ਦੀ ਐਲਬਮ ਦਾ ਗਾਣਾ 'ਲਾਈਕ ਮੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਬਾਣੀ ਆਪਣੇ ਗੀਤਾਂ ਤੋਂ ਇਲਾਵਾ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ। ਉਹ ਫੈਨਜ਼ ਦੇ ਨਾਲ ਆਪਣੀ ਹਰ ਅਪਡੇਟ ਸਾਂਝੀ ਕਰਦੀ ਹੈ। ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ।