Baani Sandhu Video: ਪੰਜਾਬੀ ਗਾਇਕਾ ਬਾਣੀ ਸੰਧੂ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਗਾਇਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਸ ਨੂੰ ਆਪਣੇ ਗੁਆਂਢੀਆਂ ਦੇ ਘਰ ਚੋਰੀ ਕਰਦੇ ਦੇਖਿਆ ਜਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਪੰਜਾਬੀ ਗਾਇਕਾ ਨੇ ਕਿਸ ਚੀਜ਼ ਦੀ ਚੋਰੀ ਕੀਤੀ ਹੈ।


ਇਹ ਵੀ ਪੜ੍ਹੋ: ਮਨਕੀਰਤ ਔਲਖ ਤੋਂ ਬਾਅਦ ਗਾਇਕ ਗੁਰਨਾਮ ਭੁੱਲਰ ਨਾਲ ਨਜ਼ਰ ਆਈ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ, ਜਾਣੋ ਵਜ੍ਹਾ


ਪੰਜਾਬੀ ਗਾਇਕਾ ਬਾਣੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਮੁਆਫੀ ਵੀ ਮੰਗੀ ਹੈ। ਉਸ ਦੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਗੁਆਂਢੀਆਂ ਦੇ ਘਰ ਦੁਪਹਿਰ ਵੇਲੇ ਗਈ ਅਤੇ ਚੋਰੀ ਚੁਪਕੇ ਉਨ੍ਹਾਂ ਦੇ ਦਰਖਤ ਤੋਂ ਟਾਹਣੀਆਂ ਤੋੜ ਲਈਆਂ। ਇਸ ਤੋਂ ਬਾਅਦ ਉਹ ਅੱਗੇ ਹੋਰ ਵੀ ਫੁੱਲ ਬੂਟੇ ਤੋੜਨ ਜਾ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਗਾਇਕਾ ਨੇ ਗੁਆਂਢੀਆਂ ਤੋਂ ਮੁਆਫੀ ਵੀ ਮੰਗੀ ਹੈ। ਉਸ ਨੇ ਵੀਡੀਓ ਦੀ ਕੈਪਸ਼ਨ 'ਚ ਲਿਿਖਿਆ, 'ਸੌਰੀ ਗੁਆਂਢੀਓ। ਚੋਰੀ ਹੋ ਗਈ ਅੱਜ ਮੇਰੇ ਤੋਂ। ਲੋਕਲ ਨਰਸਰੀ 'ਚ ਇਹ ਬੂਟਾ ਲੱਭਿਆ ਨਹੀਂ ਤੇ ਸਾਡੇ ਗੁਆਂਢੀਆਂ ਦੇ ਦਿਸ ਗਿਆ, ਫਿਰ ਮੈਂ ਚੋਰੀ ਕਰਨ ਦੀ ਹਿੰਮਤ ਕਰ ਲਈ ਤੇ ਉੱਤੋਂ ਮੇਰੇ ਮੈਡਮ ਜੀ ਨੇ ਵੀਡੀਓ ਬਣਾ ਲਈ। ਮੈਂ ਕਿਹਾ ਮੈਡਮ ਜੀ ਫੜਾਓ ਵੀਡੀਓ ਅਸੀਂ ਆਪਣੀ ਗਲਤੀ ਆਪ ਮੰਨਾਂਗੇ। ਹਾਂ ਮੈਂ ਬੂਟਾ ਚੋਰ ਹਾਂ। 4-5 ਟਾਹਣੀਆਂ ਤੋੜੀਆਂ ਮੈਂ ਸਿਖਰ ਦੁਪਹਿਰ ਜਾ ਕੇ।' ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ ਨੂੰ ਫੁੱਲ ਬੂਟਿਆਂ ਨਾਲ ਕਾਫੀ ਪਿਆਰ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ 'ਚ ਅਕਸਰ ਹੀ ਕੁਦਰਤ ਨਾਲ ਉਸ ਦਾ ਪਿਆਰ ਨਜ਼ਰ ਆਉਂਦਾ ਰਹਿੰਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਬਾਣੀ ਸੰਧੂ ਦੀ ਐਲਬਮ '5 ਡਾਇਮੰਡ' ਹਾਲ ਹੀ 'ਚ ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। 


ਇਹ ਵੀ ਪੜ੍ਹੋ: ਅਗਲੀ ਈਦ 'ਤੇ ਧਮਾਕਾ ਕਰਨਗੇ ਸਲਮਾਨ ਖਾਨ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਭਾਈਜਾਨ ਨੇ ਕੀਤਾ ਐਲਾਨ