ਅਮੈਲੀਆ ਪੰਜਾਬੀ ਦੀ ਰਿਪੋਰਟ


Babbal Rai Sara Gurpal Video: ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲੰਬੜਾਂ ਦਾ ਲਾਣਾ' ਨੂੰ ਲੈਕੇ ਸੁਰਖੀਆਂ 'ਚ ਹੈ। ਇਸ ਫਿਲਮ 'ਚ ਬੱਬਲ ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਨਾਲ ਰੋਮਾਂਸ ਕਰਦਾ ਨਜ਼ਰ ਆਵੇਗਾ। ਇਸ ਫਿਲਮ 'ਚ ਬੱਬਲ ਤੇ ਸਾਰਾ ਦੇ ਨਾਲ ਨਾਲ ਨਿਰਮਲ ਰਿਸ਼ੀ, ਅਨੀਤਾ ਦੇਵਗਨ ਤੇ ਸਰਦਾਰ ਸੋਹੀ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਇਸ ਦਰਮਿਆਨ ਬੱਬਲ ਰਾਏ ਦਾ ਸਾਰਾ ਗੁਰਪਾਲ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੈਜ਼ੀ ਬੀ 48 ਦੀ ਉਮਰ 'ਚ ਵੀ ਫੁੱਲ ਐਕਟਿਵ, ਜਿੰਮ 'ਚ ਕੀਤਾ ਜ਼ਬਰਦਸਤ ਵਰਕ ਆਊਟ, ਦੇਖੋ ਵੀਡੀਓ


ਇਸ ਵੀਡੀਓ 'ਚ ਬੱਬਲ ਰਾਏ ਨੇ ਸਾਰਾ ਗੁਰਪਾਲ ਦੀ ਟਿਕਾ ਕੇ ਬੇਇੱਜ਼ਤੀ ਕੀਤੀ ਹੈ। ਉਸ ਨੇ ਸਾਰਾ ਗੁਰਪਾਲ ਨਾਲ ਮਜ਼ਾਕ ਕੀਤਾ ਸੀ, ਪਰ ਮਜ਼ਾਕ ਮਜ਼ਾਕ 'ਚ ਹੀ ਉਸ ਦੀ ਬੇਇੱਜ਼ਤੀ ਹੋ ਗਈ। ਦਰਅਸਲ, ਐਂਕਰ ਨੇ ਇੰਟਰਵਿਊ ਦੌਰਾਨ ਸਾਰਾ ਗੁਰਪਾਲ ਨੂੰ ਸਵਾਲ ਪੁੱਛਿਆ ਕਿ ਜੇ ਉਸ ਨੂੰ ਰੱਬ ਤੋਂ ਦੋ ਇੱਛਾਵਾਂ ਮੰਗਣੀਆਂ ਹੋਣ, ਤਾਂ ਉਹ ਕੀ ਮੰਗੇਗੀ। ਇਸ 'ਤੇ ਸਾਰਾ ਜਵਾਬ ਦਿੰਦੀ ਹੈ ਕਿ 'ਮੈਂ ਚਾਹੁੰਦੀ ਹਾਂ ਕਿ ਰੱਬ ਮੈਨੂੰ 10 ਹਜ਼ਾਰ ਕਰੋੜ ਰੁਪਏ ਦੇ ਦੇਵੇ।' ਅੱਗੋਂ ਐਂਕਰ ਪੁੱਛਦਾ ਹੈ ਤੇ ਦੂਜੀ? ਇਸ 'ਤੇ ਬੱਬਲ ਰਾਏ ਵਿੱਚ ਬੋਲਦਾ ਹੈ, 'ਨੋਟ ਗਿਣਨ ਵਾਲੀ ਮਸ਼ੀਨ, ਕਿ ਰੱਬ ਨੇ ਪੂਰੇ ਪੈਸੇ ਦਿੱਤੇ ਕਿ ਨਹੀਂ।' ਦੇਖੋ ਇਹ ਵੀਡੀਓ:









ਇਸ ਵੀਡੀਓ ਨੂੰ ਦੇਖ ਕੇ ਲੋਕ ਹੱਸ-ਹੱਸ ਕੇ ਦੂਹਰੇ ਹੋ ਰਹੇ ਹਨ। ਲੋਕ ਇਸ ਵੀਡੀਓ 'ਤੇ ਰੱਜ ਕੇ ਕਮੈਂਟ ਕਰ ਰਹੇ ਹਨ ਅਤੇ ਬੱਬਲ ਰਾਏ ਦੀ ਤਾਰੀਫ ਕਰ ਰਹੇ ਹਨ। ਦੱਸ ਦਈਏ ਕਿ 'ਲੰਬੜਾਂ ਦਾ ਲਾਣਾ' ਫਿਲਮ 26 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਸਰਗੁਣ ਮਹਿਤਾ ਤੇ ਰਵੀ ਦੂਬੇ ਸਾਲਾਂ ਬਾਅਦ ਫਿਰ ਸਕ੍ਰੀਨ 'ਤੇ ਰੋਮਾਂਸ ਕਰਦੇ ਆਉਣਗੇ ਨਜ਼ਰ, ਜਾਣੋ ਕਦੋਂ ਰਿਲੀਜ਼ ਹੋਵੇਗਾ ਗਾਣਾ