Babbu Maan Brutally Trolled: ਪੰਜਾਬੀ ਸਿੰਗਰ ਬੱਬੂ ਮਾਨ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ 30 ਸਾਲਾਂ ਤੋਂ ਵੱਧ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਉਹ ਆਪਣੇ ਗੀਤਾਂ ਕਰਕੇ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ, ਪਰ ਇਸ ਵਾਰ ਗਾਇਕ ਨੈਗਟਿਵ ਕਾਰਨਾਂ ਕਰਕੇ ਸੁਰਖੀਆਂ 'ਚ ਆ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿਉਂ?        


ਇਹ ਵੀ ਪੜ੍ਹੋ: ਮੋਦੀ ਜੀ ਗੱਲ ਤਾਂ ਤੁਹਾਡੀ ਠੀਕ ਐ ਪਰ..., ਗਾਇਕ ਕਾਕਾ ਨੇ PM ਮੋਦੀ ਦੀ ਕੀਤੀ ਬੋਲਤੀ ਬੰਦ !


ਹਾਲ ਹੀ 'ਚ ਬੱਬੂ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਾਈਵ ਸ਼ੋਅ ਯਾਨਿ ਅਖਾੜਾ ਲਾਉਣ ਦਾ ਐਲਾਨ ਕੀਤਾ। ਹੁਣ ਇਸ ਗੱਲ 'ਤੇ ਸੋਸ਼ਲ ਮੀਡੀਆ ਯੂਜ਼ਰਜ਼ ਬੱਬੂ ਮਾਨ 'ਤੇ ਭੜਕ ਰਹੇ ਹਨ। ਉਹ ਕਹਿ ਰਹੇ ਹਨ ਕਿ ਗਾਇਕ ਨੂੰ ਆਪਣੇ ਅਖਾੜਿਆਂ ਦੀ ਪਈ ਹੈ ਤੇ ਉੱਧਰ ਬਾਰਡਰ 'ਤੇ ਕਿਸਾਨ ਮਰ ਰਹੇ ਹਨ। ਹੁਣ ਲੋਕ ਬੱਬੂ ਮਾਨ ਨੂੰ ਰੱਜ ਕੇ ਟਰੋਲ ਕਰ ਰਹੇ ਹਨ ਅਤੇ ਕਿਸਾਨਾਂ ਕੋਲ ਫੇਰਾ ਪਾ ਕੇ ਆਉਣ ਦੀਆਂ ਸਲਾਹਾਂ ਦੇ ਰਹੇ ਹਨ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ:









ਲੋਕਾਂ ਨੇ ਕੀਤੇ ਅਜਿਹੇ ਕਮੈਂਟਸ
ਲੋਕ ਬੱਬੂ ਮਾਨ ਦੀ ਇਸ ਵੀਡੀਓ ਨੂੰ ਦੇਖ ਕੇ ਕਾਫੀ ਭੜਕੇ ਹੋਏ ਨਜ਼ਰ ਆ ਰਹੇ ਹਨ। ਉਹ ਕਮੈਂਟ ਕਰਕੇ ਬੱਬੂ ਮਾਨ ਨੂੰ ਨਸੀਹਤਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, 'ਮੈਨੂੰ ਲੱਗਾ ਕਿ ਕਿਸਾਨ ਅੰਦੋਲਨ 'ਤੇ ਬੋਲਣ ਲੱਗਾ।' ਇੱਕ ਹੋਰ ਯੂਜ਼ਰ ਨੇ ਕਿਹਾ, ''ਇਹਨੂੰ ਅਖਾੜੇ ਲਾਉਣ ਦੀ ਪਈ ਆ, ਉੱਧਰ ਕਿਸਾਨ ਮਰ ਰਹੇ ਨੇ।" ਇਸ ਤੋਂ ਇਲਾਵਾ ਕਈ ਲੋਕ 'ਕਿਸਾਨ ਮਜ਼ਦੂਰ ਏਕਤਾ' ਦੇ ਵੀ ਕਮੈਂਟ ਕਰ ਰਹੇ ਹਨ। ਪੜ੍ਹੋ ਇਹ ਕਮੈਂਟਸ:
















2021 'ਚ ਬੱਬੂ ਮਾਨ ਕਿਸਾਨ ਅੰਦੋਲਨ 'ਚ ਰਹੇ ਸਰਗਰਮ
ਦੱਸ ਦਈਏ ਕਿ ਬੱਬੂ ਮਾਨ ਸਾਲ 2021 'ਚ ਕਿਸਾਨ ਅੰਦੋਲਨ 'ਚ ਕਾਫੀ ਸਰਗਰਮ ਰਹੇ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਸੀ। ਪਰ ਇਸ ਵਾਰ ਬੱਬੂ ਮਾਨ ਦਾ ਕਿਸਾਨ ਅੰਦੋਲਨ 'ਤੇ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਹੈ।


ਕਾਬਿਲੇਗ਼ੌਰ ਹੈ ਕਿ 13 ਫਰਵਰੀ ਤੋਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਐਮਐਸਪੀ ਨੂੰ ਲੈਕੇ ਖਨੌਰੀ ਬਾਰਡਰ 'ਤੇ ਡਟੇ ਹੋਏ ਹਨ। ਬਾਰਡਰ 'ਤੇ ਪਹੁੰਚਦੇ ਸਾਰ ਕੇਂਦਰ ਸਰਕਾਰ ਨੇ ਕਿੱਲਾਂ ਦੇ ਨਾਲ ਕਿਸਾਨਾਂ ਦਾ ਸਵਾਗਤ ਕੀਤਾ ਸੀ। ਹੁਣ ਤੱਕ ਇਸ ਧਰਨੇ ਦੌਰਾਨ ਕਈ ਕਿਸਾਨ ਮਾਰੇ ਜਾ ਚੁੱਕੇ ਹਨ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਵੀ ਖੁੱਲ੍ਹ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। 


ਇਹ ਵੀ ਪੜ੍ਹੋ: ਜਦੋਂ ਸ਼੍ਰੀਦੇਵੀ ਚਮਕੀਲੇ ਦੀ ਪ੍ਰਸਿੱਧੀ ਦੇਖ ਹੋ ਗਈ ਹੈਰਾਨ, ਫਿਲਮ ਤੱਕ ਕਰ ਦਿੱਤੀ ਸੀ ਆਫਰ, ਜਾਣੋ ਚਮਕੀਲੇ ਨੇ ਕੀ ਦਿੱਤਾ ਸੀ ਜਵਾਬ