Babbu Maan New Song Kallam Kalla: ਪੰਜਾਬੀ ਗਾਇਕ ਬੱਬੂ ਮਾਨ ਦਾ ਗਾਣਾ `ਕੱਲਮ ਕੱਲਾ` ਆਖਰਕਾਰ ਰਿਲੀਜ਼ ਹੋ ਗਿਆ ਹੈ। ਬੱਬੂ ਮਾਨ ਨੇ ਆਪਣੀ ਤਨਹਾਈ ਨੂੰ ਗੀਤ ਦੇ ਬੋਲਾਂ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਫ਼ਿਲਹਾਲ ਆਪਣੇ ਗੀਤ ਦੀ ਆਡੀਓ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਹੈ। ਦਸ ਦਈਏ ਕਿ ਇਸ ਗੀਤ ਦੇ ਬੋਲ ਖੁਦ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਖੁਦ ਬੱਬੂ ਮਾਨ ਨੇ ਹੀ ਦਿੱਤਾ ਹੈ।
ਇਸ ਦੇ ਨਾਲ ਨਾਲ ਬੱਬੂ ਮਾਨ ਨੇ ਗੀਤ ਨਾਲ ਜੁੜਿਆ ਇੱਕ ਕਿੱਸਾ ਆਪਣੇ ਫ਼ੈਨਜ਼ ਨਾਲ ਸ਼ੇਅਰ ਕੀਤਾ ਹੈ। ਬੱਬੂ ਮਾਨ ਨੇ ਇੱਕ ਹੱਥ ਲਿਖਤੀ ਨੋਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਗੀਤ ਤਾਂ ਉਨ੍ਹਾਂ ਨੇ 1990 `ਚ ਹੀ ਲਿਖ ਲਿਆ ਸੀ, ਪਰ 32 ਬਾਅਦ ਸਾਲਾਂ ਬਾਅਦ ਇਸ ਨੂੰ ਰਿਲੀਜ਼ ਕਰਨ ਦਾ ਸਬੱਬ ਬਣਿਆ ਹੈ। ਬੱਬੂ ਮਾਨ ਨੇ ਇਸ ਨੋਟ `ਚ ਦੱਸਿਆ ਹੈ ਕਿ ਇਹ ਉਨ੍ਹਾਂ ਦੇ ਪਹਿਲੇ ਗੀਤਾਂ ਵਿੱਚੋਂ ਇੱਕ ਸੀ, ਪਰ ਇਸ ਨੂੰ ਕਿਸੇ ਕਾਰਨ ਰਿਲੀਜ਼ ਨਹੀਂ ਕੀਤਾ ਗਿਆ। ਅੱਜ ਉਨ੍ਹਾਂ ਨੂੰ ਇਹ ਗੀਤ ਰਿਲੀਜ਼ ਕਰਨ ਦਾ ਮੌਕਾ ਮਿਲਿਆ ਹੈ।
ਨੋਟ ਸ਼ੇਅਰ ਕਰਦਿਆਂ ਬੱਬੂ ਮਾਨ ਨੇ ਲਿਖਿਆ, "1990 ਦੀ ਗੱਲ ਆ, ਮੈਂ ਤੇ ਮੇਰਾ ਬੜਾ ਪਿਆਰਾ ਮਿੱਤਰ, ਸੁੱਖਾ ਨਾਨੋਵਾਲੀਆ ਰੋਪੜ ਤੋਂ ਆਏ ਸੀ, ਸੀਐਚਪੀ 4717 ਨੰਬਰ ਦਾ ਸਕੂਟਰ ਵੀ ਸਾਡੇ ਕੋਲ ਸੀ। ਘਰ ਰੋਟੀ ਖਾਧੀ ਤੇ ਪੈਸੇ ਲੈਕੇ ਮੋਟਰ ਤੇ ਆ ਗਏ। ਮੈਂ ਸੁੱਖੇ ਨੂੰ ਕਿਹਾ, ਦਿਮਾਗ਼ ਜਿਹਾ ਭਰਿਆ ਪਿਆ, ਕੁੱਝ ਲਿਖਣ ਨੂੰ ਜੀਅ ਕਰਦਾ। ਅੱਗੋਂ ਉਹਨੇ ਕਿਹਾ ਹੈ ਕੋਈ ਪੈੱਨ ਡਾਇਰੀ। ਮੈਂ ਕਿਹਾ ਨਾਲ ਹੀ ਰੱਖਦਾ ਮੈਂ। ਬੱਸ ਕੱਢ ਕੇ ਪੈਨ ਲਿਖਣ ਲੱਗ ਪਿਆ। ਇਕੋ ਝਟਕੇ `ਚ ਗਾਣਾ ਲਿਖਿਆ ਗਿਆ। ਇਹਦੇ ਵਿੱਚ ਕੁੱਝ ਚੀਜ਼ਾਂ ਫ਼ਿਰ ਬਾਅਦ `ਚ ਲਿਖੀਆਂ। ਉਦੋਂ ਵੀ ਇਹ ਗਾਣਾ ਦੋ ਤਰ੍ਹਾਂ ਦਾ ਲਿਖਿਆ ਸੀ। ਪਹਿਲੀ ਕੈਸਿਟ (1999) ਤੋਂ ਪਹਿਲਾਂ ਰਿਕਾਰਡ ਕੀਤਾ ਸੀ। ਫ਼ਿਰ ਪਿਆ ਰਿਹਾ। ਫ਼ਿਰ ਹੁਣ ਇਹਦਾ ਸਬੱਬ ਬਣਿਆ। ਜ਼ਿੰਦਗੀ ਦੇ ਪਹਿਲਾ ਗਾਣਿਆਂ `ਚੋਂ ਇੱਕ ਗੀਤ।"
ਇਸ ਗੀਤ ਦੇ ਬੋਲ ਬੱਬੂ ਮਾਨ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ। ਗੀਤ ‘ਚ ਉਨ੍ਹਾਂ ਨੇ ਆਪਣੀ ਤਨਹਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਰਾਤਾਂ ‘ਚ ਨੂੰ ਜਦੋਂ ਬੱਦਲ ਗਰਜਦੇ ਹਨ ਤਾਂ ਦਿਲ ਦੀ ਤਾਰਾਂ ਛਿੜ ਜਾਂਦੀਆਂ ਨੇ। ਉਨ੍ਹਾਂ ਨੇ ਆਪਣੇ ਸੱਜਣ ਦੇ ਨਾਲ ਵਿਛੋੜੇ ਨੂੰ ਬਿਆਨ ਕੀਤਾ ਹੈ।
ਇਸ ਗੀਤ ਨੂੰ ਰਿਲੀਜ਼ ਹੋਏ ਹਾਲੇ ਕੁਝ ਹੀ ਸਮਾਂ ਹੋਇਆ ਹੈ ਅਤੇ ਵੱਡੀ ਗਿਣਤੀ ‘ਚ ਲੋਕਾਂ ਦੇ ਵੱਲੋਂ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਨੂੰ ਵੇਖ ਚੁੱਕੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ। ਭਾਵੇਂ ਉਹ ਧਾਰਮਿਕ ਗੀਤ ਹੋਣ, ਲੋਕ ਗੀਤ ਹੋਣ ਜਾਂ ਫਿਰ ਰੋਮਾਂਟਿਕ ਗੀਤ ਹੋਣ । ਸੰਗੀਤ ਦੀ ਹਰ ਵੰਨਗੀ ਉਨ੍ਹਾਂ ਨੇ ਗਾਈ ਹੈ।