Babbu Maan Angry Post On Social Media: ਪੰਜਾਬੀ ਗਾਇਕ ਬੱਬੂ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਬੱਬੂ ਮਾਨ ਨੇ ਆਪਣਾ 48ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਦੇ ਜਨਮਦਿਨ 'ਤੇ ਹੀ ਮਾਨ ਦਾ ਟਵਿੱਟਰ ਅਕਾਊਂਟ ਇੰਡੀਆ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਨਾਲ ਹੁਣ ਬੱਬੂ ਮਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫੀ ਚਰਚਾ 'ਚ ਹੈ। ਜਿਸ ਵਿੱਚ ਉਹ ਦੁਬਾਰਾ ਹੇਟਰਜ਼ (ਨਫਰਤ ਕਰਨ ਵਾਲੇ) ਤੇ ਮੀਡੀਆ ਚੈਨਲਾਂ ਨੂੰ ਖੁੱਲੀ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਕਈ ਸਾਲ ਬਾਅਦ ਇਕੱਠੇ ਨਜ਼ਰ ਆਏ ਸਲਮਾਨ ਖਾਨ-ਐਸ਼ਵਰਿਆ ਰਾਏ ਬੱਚਨ, ਅੱਗ ਵਾਂਗ ਵਾਇਰਲ ਹੋਈ ਦੋਵਾਂ ਦੀ ਤਸਵੀਰ
ਬੱਬੂ ਮਾਨ ਨੇ ਆਪਣੀ ਤਾਜ਼ਾ ਪੋਸਟ ਵਿੱਚ ਕਿਹਾ, 'ਸਤਿ ਸ਼੍ਰੀ ਅਕਾਲ ਜੀ, ਸਨਿਮਰ ਬੇਨਤੀ ਹੈ ਕਿ ਮੇਰੀ ਫੋਟੋ ਲਗਾ ਕੇ ਜਾਂ ਮੇਰਾ ਨਾਂ ਜੋੜ ਕੇ ਕੋਈ ਵੀ ਸੱਜਣ ਜਾਂ ਕੋਈ ਵੀ ਚੈਨਲ ਆਪਣੇ ਕੋਲੋਂ ਖਬਰ ਬਣਾ ਕੇ ਕਿਸੇ ਵੀਰ ਜਾਂ ਭੈਣ ਨੂੰ ਕਿਸੇ ਤਰ੍ਹਾਂ ਦਾ ਵੀ ਮੰਦਾ ਸ਼ਬਦ ਨਾ ਬੋਲੇ। ਇਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੇਈਮਾਨ।' ਦੇਖੋ ਮਾਨ ਦੀ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਕੁੱਝ ਮਹੀਨੇ ਪਹਿਲਾਂ ਵੀ ਬੱਬੂ ਮਾਨ ਨੇ ਇਸੇ ਤਰ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਪਾ ਸਭ ਨੂੰ ਹੈਰਾਨ ਕਰ ਦਿੱਤਾ ਸੀ। ਬੱਬੂ ਮਾਨ ਪੋਸਟ ਸ਼ੇਅਰ ਕਰ ਬੋਲੇ ਸੀ, 'ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰੀ ਬੜੀ ਸਨਿਮਰ ਬੇਨਤੀ ਹੈ ਕਿ ਕਿਸੇ ਵੀ ਗੀਤ ਇੰਟਰਵਿਊ ਨੂੰ ਕੱਟ ਕੇ ਕੋਈ ਵੀ ਇਨਸਾਨ ਜਾਂ ਚੈਨਲ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਖਬਰ ਬਣਾ ਕੇ ਲਗਾਵੇਗਾ, ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰੀ ਆਪਣੇ ਖੁਦ ਦੇ ਫੈਨਜ਼ ਨੂੰ ਵੀ ਬੇਨਤੀ ਹੈ ਕਿ ਚੰਗੇ ਗੀਤ ਸੁਣੋ। ਵਿਵਾਦਤ ਖਬਰਾਂ ਤੋਂ ਪਰਹੇਜ਼ ਕਰੋ। ਆਓ ਸਮਾਜ ਨੂੰ ਜੋੜੀਏ। ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰੀਏ। ਆਪਣਾ ਬੌਧਿਕ ਮਿਆਰ ਉੱਚਾ ਚੁੱਕੀਏ। ਗੁਰੂ ਘਰ ਦੇ ਨਾਲ ਜੁੜੀਏ। ਬੇਈਮਾਨ।"
ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਨੇ ਹਾਲ ਹੀ 'ਚ ਆਪਣਾ 48ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਤੇ ਗਾਇਕ ਮਨਕੀਰਤ ਔਲਖ ਨੂੰ ਹਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸੀ। ਰਿਪੋਰਟਾਂ ਮੁਤਾਬਕ ਇਹ ਧਮਕੀਆਂ ਬੰਬੀਹਾ ਗਰੁੱਪ ਨੇ ਦਿੱਤੀਆਂ ਸੀ।