Punjabi Singer Garry Sandhu Gets Brutally Trolled: ਪੰਜਾਬੀ ਸਿੰਗਰ ਗੈਰੀ ਸੰਧੂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਕਰੀਅਰ ਤੇ ਨਿੱਜੀ ਜ਼ਿੰਦਗੀ ਨੂੰ ਲੈਕੇ ਅਕਸਰ ਸੁਰਖੀਆਂ `ਚ ਰਹਿੰਦੇ ਹਨ। ਪਰ ਹੁਣ ਗਾਇਕ ਨੂੰ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਨਾ ਮਹਿੰਗਾ ਪੈ ਗਿਆ ਹੈ, ਕਿਉਂਕਿ ਉਹ ਆਪਣੀ ਪੋਸਟ ਕਰਕੇ ਬੁਰੀ ਤਰ੍ਹਾਂ ਟਰੋਲ ਹੋ ਰਹੇ ਹਨ। 


ਦਰਅਸਲ, ਬੀਤੇ ਦਿਨ ਗੈਰੀ ਸੰਧੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਫ਼ਰੈਸ਼ ਮੀਡੀਆ ਰਿਕਾਰਡਜ਼ ਵੱਲੋਂ ਪੋਸਟ ਪਾਈ ਸੀ। ਉਨ੍ਹਾਂ ਨੇ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਗਾਇਕ ਜੀ ਖਾਨ ਦੇ ਗਾਣੇ ਇਸ ਮਹੀਨੇ ਦੀ 32 ਤਰੀਕ ਨੂ ਸੁਣੋ ਫ਼ਰੈਸ਼ ਮੀਡੀਆ ਰਿਕਾਰਡਜ਼ ਤੇ।"









ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ 32 ਕਿਉਂ ਲਿਖਿਆ ਹੈ? ਦਰਅਸਲ, ਇਹ ਗਲਤੀ ਅਸੀਂ ਨਹੀਂ ਕੀਤੀ। ਇਹ ਗ਼ਲਤੀ ਖੁਦ ਗੈਰੀ ਸੰਧੂ ਕਰ ਬੈਠੇ ਹਨ, ਜਿਸ ਕਰਕੇ ਉਨ੍ਹਾਂ ਨੂੰ ਖੂਬ ਟਰੋਲ ਕੀਤਾ ਜਾ ਰਿਹਾ ਹੈ। ਲੋਕ ਇਸ ਪੋਸਟ ਤੇ ਗਾਇਕ ਦਾ ਖੂਬ ਮਜ਼ਾਕ ਉਡਾ ਰਹੇ ਹਨ। ਦੇਖੋ ਸੰਧੂ ਦੀ ਪੋਸਟ:




ਇਸ ਪੋਸਟ ਤੇ ਲੋਕ ਕਮੈਂਟ ਕਰਕੇ ਖੂਬ ਮਜ਼ਾਕ ਬਣਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਵੀਰ 32 ਨੀ 33 ਤਰੀਕ ਚੱਲੂਗੀ ਕਿਉਂਕਿ ਉਸ ਦਿਨ ਮੈਂ ਫਰੀ ਵੀ ਆ।" ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, "ਮੈਂ ਤਾਂ 13ਵੇਂ ਮਹੀਨੇ ਤੋਂ ਉਡੀਕ ਰਿਹਾ ਇਸ ਨੂੰ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਕਿਹੜੇ ਪੰਡਤ ਤੋਂ ਸ਼ੁੱਭ ਮੂਹਰਤ ਕਢਵਾਇਆ।" ਪੜ੍ਹੋ ਹੋਰ ਮਜ਼ੇਦਾਰ ਕਮੈਂਟ:




 




 




ਕਾਬਿਲੇਗ਼ੌਰ ਹੈ ਕਿ ਗੈਰੀ ਸੰਧੂ ਜਲਦ ਹੀ ਆਪਣੇ ਨਵੇਂ ਗੀਤ ਲੈਕੇ ਆ ਰਹੇ ਹਨ। ਇਸ ਬਾਰੇ ਸਿੰਗਰ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਫ਼ੈਨਜ਼ ਨਾਲ ਜਾਣਕਾਰੀ ਸ਼ੇਅਰ ਵੀ ਕੀਤੀ ਸੀ।