Garry Sandhu New Song Minna Minna Out Now: ਗੈਰੀ ਸੰਧੂ ਦੀ ਗਿਣਤੀ ਟੌਪ ਦੇ ਪੰਜਾਬੀ ਸਿੰਗਰਾਂ ਵਿੱਚ ਹੁੰਦੀ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਗੈਰੀ ਦੇ ਫੈਨਜ਼ ਉਸ ਦੇ ਨਵੇਂ ਗੀਤਾਂ ਦੀ ਬੇਸਵਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ਇਹੀ ਵਜ੍ਹਾ ਹੈ ਕਿ ਜਦੋਂ ਵੀ ਗੈਰੀ ਦਾ ਕੋਈ ਗਾਣਾ ਰਿਲੀਜ਼ ਹੁੰਦਾ ਹੈ ਤਾਂ ਉਹ ਟਰੈਂਡਿੰਗ 'ਚ ਆ ਜਾਂਦਾ ਹੈ।


ਇਹ ਵੀ ਪੜ੍ਹੋ: ਆਮਿਰ ਖਾਨ ਦੇ ਸਾਹਮਣੇ ਹੀ ਬੁਮਰਾਹ ਨੇ ਉਡਾਇਆ 'ਲਾਲ ਸਿੰਘ ਚੱਢਾ' ਦਾ ਮਜ਼ਾਕ, ਮਜ਼ੇਦਾਰ ਹੈ ਆਮਿਰ ਦਾ ਰਿਐਕਸ਼ਨ


ਹਾਲ ਹੀ 'ਚ ਗੈਰੀ ਸੰਧੂ ਦਾ ਗਾਣਾ 'ਮਿੰਨਾ ਮਿੰਨਾ' ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਗੈਰੀ ਸੰਧੂ ਦੇ ਨਾਲ ਨਾਲ ਮੰਨਤ ਨੂਰ ਨੇ ਵੀ ਆਪਣੀ ਆਵਾਜ਼ ਦਿੱੱਤੀ ਹੈ। 2 ਦਿਨ ਪਹਿਲਾਂ ਰਿਲੀਜ਼ ਹੋਇਆ ਇਹ ਗਾਣਾ ਯੂਟਿਊਬ 'ਤੇ ਮਿਊਜ਼ਿਕ ਲਈ ਟਰੈਂਡ ਕਰ ਰਿਹਾ ਹੈ। ਦੱਸ ਦਈਏ ਕਿ ਇਹ ਗਾਣਾ ਨੌਵੇਂ ਨੰਬਰ 'ਤੇ ਟਰੈਂਡ ਕਰ ਰਿਹਾ ਹੈ। ਦੇਖੋ ਇਹ ਵੀਡੀਓ:









ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਪੂਰੀ ਦੁਨੀਆ 'ਚ ਗੈਰੀ ਸੰਧੂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਜਦੋਂ ਵੀ ਗਾਇਕ ਦਾ ਕੋਈ ਗਾਣਾ ਆਉਂਦਾ ਹੈ ਤਾਂ ਉਹ ਟਰੈਂਡਿੰਗ ;ਚ ਛਾ ਜਾਂਦਾ ਹੈ। ਇਸ ਦੇ ਨਾਲ ਨਾਲ ਗੈਰੀ ਸੰਧੂ ਦੀ ਸੋਸ਼ਲ ਮੀਡੀਆ 'ਤੇ ਵੀ ਮਿਲੀਅਨਜ਼ ਵਿੱਚ ਫੈਨ ਫਾਲੋਇੰਗ ਹੈ। ਗੈਰੀ ਸੰਧੂ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਖਾਸ ਕਰਕੇ ਉਨ੍ਹਾਂ ਦੀ ਪੁੱਤਰ ਅਵਤਾਰ ਸੰਧੂ ਨਾਲ ਵੀਡੀਓਜ਼ ਤੇ ਤਸਵੀਰਾਂ ਅਕਸਰ ਵਇਰਲ ਹੁੰਦੀਆਂ ਰਹਿੰਦੀਆਂ ਹਨ।


ਇਹ ਵੀ ਪੜ੍ਹੋ: 'ਵੀਰਾਨਾ' 'ਚ ਭੂਤਨੀ ਬਣ ਕੇ ਰਾਤੋ ਰਾਤ ਸਟਾਰ ਬਣੀ ਸੀ ਇਹ ਅਦਾਕਾਰਾ, ਫਿਰ ਕਿਉਂ ਅਚਾਨਕ ਇੰਡਸਟਰੀ ਤੋਂ ਹੋਈ ਗਾਇਬ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।