Garry Sandhu Remarks On Jasmine Sandlas; ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਆਪਣੇ ਗੀਤਾਂ ਤੋਂ ਇਲਾਵਾ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਵੀ ਚਰਚਾ ਵਿੱਚ ਰਹਿੰਦੇ ਹਨ। ਹਾਲ ਵਿੱਚ ਗੈਰੀ ਸੰਧੂ ਅਤੇ ਜੀ ਖ਼ਾਨ ਦਾ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਹੈ।
ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਨੇ ਇੱਕ-ਦੂਜੇ ਨੂੰ ਲਗਭਗ 2 ਸਾਲ ਡੇਟ ਕੀਤਾ ਪਰ ਹੁਣ ਉਹ ਇੱਕ-ਦੂਜੇ ਨੂੰ ਵੇਖਣਾ ਵੀ ਨਹੀਂ ਪਸੰਦ ਕਰਦੇ। ਗੈਰੀ ਸੰਧੂ ਦਾ ਇੱਕ ਨਵਾਂ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਗੈਰੀ ਸੰਧੂ ਆਪਣੇ ਦੋਸਤ ਜੀ ਖ਼ਾਨ ਨਾਲ ਲਾਈਵ ਸ਼ੋਅ 'ਚ ਨਜ਼ਰ ਆ ਰਹੇ ਹਨ। ਵਾਇਰਲ ਹੋਏ ਵੀਡੀਓ 'ਚ ਗੈਰੀ ਸੰਧੂ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ।
ਦੱਸ ਦਈਏ ਕਿ ਗੈਰੀ ਸੰਧੂ ਨੇ ਖੁਲਾਸਾ ਕੀਤਾ ਕਿ ਜੀ ਖ਼ਾਨ ਦਾ ਪ੍ਰਸਿੱਧ ਪੰਜਾਬੀ ਗੀਤ 'ਪੈਗ ਮੋਟੇ ਮੋਟੇ' ਅਸਲ 'ਚ ਜੈਸਮੀਨ ਸੈਂਡਲਾਸ ਲਈ ਲਿਖਿਆ ਗਿਆ ਸੀ। ਇੰਨਾ ਹੀ ਨਹੀਂ ਗੈਰੀ ਸੰਧੂ ਨੇ ਜੈਸਮੀਨ ਦੀ ਤਾਰੀਫ਼ ਵੀ ਕੀਤੀ। ਉਸ ਨੇ ਕਿਹਾ ਜੈਸਮੀਨ ਨਾ ਸਿਰਫ਼ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੈ, ਸਗੋਂ ਇੱਕ ਵਧੀਆ ਇਨਸਾਨ ਵੀ ਹੈ। ਗੈਰੀ ਸੰਧੂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਇਸੇ ਸਾਲ ਇੱਕ ਪੁੱਤਰ ਦੇ ਪਿਤਾ ਬਣੇ ਹਨ। ਜਿਸ ਦੀਆਂ ਤਸਵੀਰਾਂ ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ।
ਦੱਸ ਦਈਏ ਕਿ ਜੈਸਮੀਨ ਸੈਂਡਲਾਸ ਤੇ ਗੈਰੀ ਸੰਧੂ ਦਾ 2016 ‘ਚ ਬਰੇਕਅੱਪ ਹੋ ਗਿਆ ਸੀ। ਉਸ ਤੋਂ ਬਾਅਦ ਜੈਸਮੀਨ ਪੰਜਾਬ ਛੱਡ ਗਈ ਸੀ। ਉਹ ਹੁਣ 6 ਸਾਲਾਂ ਬਾਅਦ ਪੰਜਾਬ ਪਰਤੀ ਹੈ। ਜਦੋਂ ਉਹ ਪੰਜਾਬ ਆਈ ਤਾਂ ਆਉਂਦੇ ਹੀ ਉਸ ਨੇ ਸੋਸ਼ਲ ਮੀਡੀਆ ‘ਤੇ ਲੰਬੀ ਚੌੜੀ ਪੋਸਟ ਪਾ ਕੇ ਗੈਰੀ ਸੰਧੂ ‘ਤੇ ਤਿੱਖੇ ਤੰਜ ਕੱਸੇ ਸੀ। ਭਾਵੇਂ ਇਸ ਜੋੜੇ ਦਾ ਬਰੇਕਅੱਪ ਹੋ ਗਿਆ ਹੈ, ਪਰ ਇਹ ਕਿਸੇ ਨਾ ਕਿਸੇ ਬਹਾਨੇ ਇੱਕ ਦੂਜੇ ਬਾਰੇ ਗੱਲ ਜ਼ਰੂਰ ਕਰਦੇ ਹਨ।