Gippy Grewal Flaunts His New Rolls Royce Car: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਲਗਾਤਾਰ ਲਾਈਮਲਾਈਟ 'ਚ ਬਣੇ ਹੋਏ ਹਨ। ਗਿੱਪੀ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਨੇ ਰਿਕਾਰਡ ਤੋੜ ਦਿੱਤੇ ਹਨ। ਇਹ ਫਿਲਮ ਸਾਲ 2024 ਦੀ ਸਭ ਤੋਂ ਜ਼ਿਆਂਦਾ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ। ਇਸ ਫਿਲਮ ਨੇ ਹੁਣ ਤੱਕ 15 ਕਰੋੜ ਤੋਂ ਵੀ ਜ਼ਿਆਦਾ ਕਮਾਈ ਕਰ ਲਈ ਹੈ।  


ਇਹ ਵੀ ਪੜ੍ਹੋ: ਛੋਟੇ ਸਿੱਧੂ ਦੇ ਜਨਮ ਦੀ ਖੁਸ਼ੀ 'ਚ ਪਿੰਡ 'ਚ ਨਿੰਮ ਲਾਉਣ ਦੀ ਰਸਮ ਕੀਤੀ ਗਈ ਅਦਾ, ਬਲਕੌਰ ਸਿੰਘ ਨੇ ਲੋਕਾਂ ਨੂੰ ਕੀਤੀ ਇਹ ਖਾਸ ਅਪੀਲ


ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਗਿੱਪੀ ਗਰੇਵਾਲ ਨੇ ਸ਼ਾਨਦਾਰ ਰੌਲਜ਼ ਰਾਇਸ ਕਾਰ ਵੀ ਖਰੀਦੀ ਹੈ, ਜਿਸ ਦੀ ਕੀਮਤ ਕਰੋੜਾਂ 'ਚ ਹੈ। ਹੁਣ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੀ ਨਵੀਂ ਰੋਲਜ਼ ਰਾਇਸ ਨੂੰ ਫਲੌਂਟ ਕਰਦੇ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਨੇ ਆਪਣੇ ਵ੍ਹਾਈਟ ਰੰਗ ਦੀ ਰੌਲਜ਼ ਰਾਇਸ ਕਾਰ ਨਾਲ ਰੀਲ ਬਣਾਈ ਹੈ, ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦੇਖੋ ਇਹ ਵੀਡੀਓ:






ਇਸ ਦੇ ਨਾਲ ਹੀ ਗਿੱਪੀ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਗਿੱਪੀ ਦੇ ਤਿੰਨੇ ਬੇਟੇ ਰੌਲਜ਼ ਰਾਇਸ ਕਾਰ 'ਤੇ ਚੜ੍ਹ ਕੇ ਮਸਤੀ ਕਰ ਰਹੇ ਹਨ। ਦੇਖੋ ਵੀਡੀਓ:






ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਸ ਦੇ ਨਾਲ ਨਾਲ ਗਿੱਪੀ ਕਮਾਲ ਦੀ ਐਕਟਿੰਗ ਵੀ ਕਰਦੇ ਹਨ। ਗਿੱਪੀ ਦੀ ਐਲਬਮ 'ਰਾਈਡ ਵਿਦ ਮੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਦੇ ਨਾਲ ਨਾਲ ਗਿੱਪੀ ਦੀ ਇਸ ਸਾਲ ਦੀ ਪਹਿਲੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਸੁਪਰਹਿੱਟ ਹੋ ਚੁੱਕੀ ਹੈ। ਇਸ ਦੇ ਨਾਲ ਨਾਲ ਗਿੱਪੀ ਇਸ ਸਾਲ 'ਕੈਰੀ ਆਨ ਜੱਟੀਏ' ਤੇ 'ਸ਼ਿੰਦਾ ਸ਼ਿੰਦਾ ਨੋ ਪਾਪਾ' ;ਚ ਵੀ ਨਜ਼ਰ ਆਉਣ ਵਾਲੇ ਹਨ। 


ਇਹ ਵੀ ਪੜ੍ਹੋ: ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਲਾਈਟ 'ਚ ਕੀ ਵਿਵਾਦ ਹੋਇਆ ਸੀ? ਸਾਲਾਂ ਬਾਅਦ ਗਰੋਵਰ ਨੇ ਕੀਤਾ ਖੁਲਾਸਾ