Gurdas Maan Tribute To Raju Srivastav: ਭਾਰਤ ਦੇ ਟੌਪ ਕਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਅੱਜ ਯਾਨਿ 21 ਸਤੰਬਰ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 58 ਸਾਲ ਸੀ। ਉਨ੍ਹਾਂ ਦੀ ਮੌਤ ਨਾਲ ਪੂਰਾ ਦੇਸ਼ ਸਦਮੇ ਵਿੱਚ ਹੈ। ਫ਼ਿਲਮੀ ਹਸਤੀਆਂ ਤੋਂ ਲੈਕੇ ਸਿਆਸਤਦਾਨਾਂ ਤੱਕ ਸਭ ਨੇ ਮਰਹੂਮ ਕਮੇਡੀਅਨ ਨੂੰ ਸ਼ਰਧਾਂਜਲੀ ਦਿਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਟਵਿੱਟਰ ਤੇ ਰਾਜੁੂ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਦਿੱਤੀ ਤੇ ਨਾਲ ਹੀ ਇੱਕ ਭਾਵੁਕ ਸੰਦੇਸ਼ ਵੀ ਸ਼ੇਅਰ ਕੀਤਾ।


ਉੱਧਰ, ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਵੀ ਸਦਮੇ ਵਿੱਚ ਹੈ। ਪੰਜਾਬੀ ਸਿੰਗਰ ਗੁਰਦਾਸ ਮਾਨ ਨੇ ਮਰਹੂਮ ਕਮੇਡੀਅਨ ਨੂੰ ਸੋਸ਼ਲ ਮੀਡੀਆ `ਤੇ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਕਮੇਡੀਅਨ ਦੀ ਤਸਵੀਰ ਸ਼ੇਅਰ ਕਰ ਉਸ ਤੇ ਹੱਥ ਜੋੜਨ ਵਾਲੀ ਇਮੋਜੀ ਲਗਾਈ ਹੈ। ਜਿਸ ਦਾ ਮਤਲਬ ਹੈ ਕਿ ਉਹ ਉਨ੍ਹਾਂ ਦੀ ਮੌਤ ਨਾਲ ਸਦਮੇ ਵਿੱਚ ਹਨ। ਇਸ ਦੇ ਨਾਲ ਉਨ੍ਹਾਂ ਨੇ ਹੋਰ ਕੋਈ ਸੰਦੇਸ਼ ਨਹੀਂ ਲਿਖਿਆ ਹੈ।




ਦੂਜੇ ਪਾਸੇ ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਵੀ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਦਿਤੀ ਸੀ। ਉਨ੍ਹਾਂ ਨੇ ਕਮੇਡੀਅਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਉਨ੍ਹਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।








 


ਕਾਬਿਲੇਗ਼ੌਰ ਹੈ ਕਿ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿੰਮ `ਚ ਵਰਕਆਊਟ ਕਰਦਿਆਂ ਹਾਰਟ ਅਟੈਕ ਆਇਆ ਸੀ। ਉਹ 42 ਦਿਨ ਕੌਮਾ `ਚ ਰਹੇ। ਇਸ ਦੌਰਾਨ ਉਨ੍ਹਾਂ ਦੀ ਸਿਹਤ `ਚ ਉਤਾਰ ਚੜ੍ਹਾਅ ਚੱਲਦੇ ਰਹੇ। ਆਖਰ 42 ਦਿਨਾਂ ਬਾਅਦ ਰਾਜੂ ਮੌਤ ਨਾਲ ਜ਼ਿੰਦਗੀ ਦੀ ਜੰਗ ਹਾਰ ਗਏ।