Gurnam Bhullar Announces World Tour: ਪੰਜਾਬੀ ਇੰਡਸਟਰੀ ਦੇ ਦਿੱਗਜ ਸਿੰਗਰ ਇੰਨੀਂ ਦਿਨੀਂ ਵਰਲਡ ਟੂਰਾਂ `ਚ ਬਿਜ਼ੀ ਹਨ। ਜ਼ਿਆਦਾਤਰ ਸਿੰਗਰ ਜਾਂ ਤਾਂ ਵਰਲਡ ਟੂਰ ਕਰ ਰਹੇ ਹਨ ਜਾਂ ਫ਼ਿਰ ਆਪਣੇ ਵਰਲਡ ਟੂਰਾਂ ਦਾ ਐਲਾਨ ਕਰ ਰਹੇ ਹਨ। ਇਸੇ ਕੜੀ `ਚ ਪੰਜਾਬੀ ਇੰਡਸਟਰੀ ਦੇ ਨਾਮੀ ਸਿੰਗਰ ਗੁਰਨਾਮ ਭੁੱਲਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਗੁਰਨਾਮ ਭੁੱਲਰ ਨੇ ਆਪਣੇ ਵਰਲਡ ਟੂਰ ਦਾ ਐਲਾਨ ਕਰ ਦਿਤਾ ਹੈ।
ਗੁਰਨਾਮ ਭੁੱਲਰ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਦੇ ਵਰਲਡ ਟੂਰ ਦਾ ਵੇਰਵਾ ਹੈ। ਇਹ ਟੂਰ 2023 `ਚ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਫ਼ਿਲਹਾਲ ਭੁੱਲਰ ਨੇ ਸਿਰਫ਼ ਕੈਨੇਡਾ `ਚ ਹੀ ਟੂਰ ਦਾ ਐਲਾਨ ਕੀਤਾ ਹੈ। ਪੋਸਟ ਸ਼ੇਅਰ ਕਰ ਕਾਕਾ ਨੇ ਕੈਪਸ਼ਨ `ਚ ਲਿਖਿਆ, "ਡਾਇਮੰਡ ਸਟਾਰ ਵਰਲਡ ਟੂਰ ਕੈਨੇਡਾ।" ਗੁਰਨਾਮ ਭੁੱਲਰ ਅਪ੍ਰੈਲ ਮਹੀਨੇ `ਚ ਵਰਲਡ ਟੂਰ ਕਰਨਗੇ। ਇਨ੍ਹਾਂ ਵਿੱਚ ਐਬਸਫ਼ੋਰਡ, ਰੇਜੀਨਾ, ਵਿੰਨੀਪੈਗ, ਕੈਲਗਰੀ, ਟੋਰਾਂਟੋ ਤੇ ਮੋਨਟਰੀਅਲ ਵਰਗੇ ਸ਼ਹਿਰ ਸ਼ਾਮਲ ਹਨ।
ਦੱਸ ਦਈਏ ਕਿ ਗੁਰਨਾਮ ਭੁੱਲਰ ਨੇ ਆਪਣੀ ਗਾਇਕੀ ਦੇ ਕਰੀਅਰ `ਚ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। ਇਸ ਦੇ ਨਾਲ ਉਹ ਹਾਲ ਹੀ ;ਚ ਪੰਜਾਬੀ ਫ਼ਿਲਮ `ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ` ਵਿੱਚ ਸਰਗੁਣ ਮਹਿਤਾ ਨਾਲ ਐਕਟਿੰਗ ਕਰਦੇ ਨਜ਼ਰ ਆਏ ਸੀ।