Gurnam Bhullar New Song: ਪੰਜਾਬੀ ਗਾਇਕ ਤੇ ਐਕਟਰ ਗੁਰਨਾਮ ਭੁੱਲਰ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜਿਨ੍ਹਾ ਨੂੰ ਜ਼ਿਆਦਾ ਲਾਈਮਲਾਈਟ ‘ਚ ਰਹਿਣਾ ਪਸੰਦ ਨਹੀਂ ਹੈ। ਇਸ ਦੇ ਨਾਲ ਨਾਲ ਗਾਇਕ ਸੋਸ਼ਲ ਮੀਡੀਆ ‘ਤੇ ਵੀ ਘੱਟ ਹੀ ਨਜ਼ਰ ਆਉਂਦਾ ਹੈ। ਪਰ ਹੁਣ ਗੁਰਨਾਮ ਭੁੱਲਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫੀ ਚਰਚਾ ‘ਚ ਹੈ। 


ਗੁਰਨਾਮ ਭੁੱਲਰ ਆਪਣੇ ਫੈਨਜ਼ ਨੂੰ ਜਲਦ ਹੀ ਵੱਡਾ ਸਰਪ੍ਰਾਈਜ਼ ਦੇਣ ਜਾ ਰਿਹ ਹੈ। ਇਸ ਦਾ ਖੁਲਾਸਾ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੀਤਾ ਹੈ। ਭੁੱਲਰ ਨੇ ਇੱਕ ਪੋਸਟ ਸ਼ੇਅਰ ਕਰ ਕਿਹਾ ਕਿ ‘ਕੁੱਝ ਸਪੈਸ਼ਲ ਆ ਰਿਹਾ ਹੈ, ਜੁੜੇ ਰਹੋ ਮੇਰੇ ਨਾਲ।’ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਭੁੱਲਰ ਨੇ ਕੈਪਸ਼ਨ ‘ਚ ਲਿਖਿਆ, ‘ਪਿਛਲੇ ਕਾਫੀ ਟਾਈਮ ਤੋਂ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿ ਪਾਇਆ। ਬੜੇ ਸਪੈਸ਼ਲ ਪ੍ਰੋਜੈਕਟ ‘ਤੇ ਕੰਮ ਕਰ ਰਿਹਾ ਸੀ। ਆਖਰਕਾਰ ਇਹ ਤਿਆਰ ਹੋ ਹੀ ਗਿਆ। ਇਸ ਦੇ ਬਾਰੇ ਜਲਦ ਹੀ ਹੋਰ ਜਾਣਕਾਰੀ ਸ਼ੇਅਰ ਕਰਾਂਗਾ। ਜੁੜੇ ਰਹੋ ਮੇਰੇ ਨਾਲ।’ ਗੁਰਨਾਮ ਦੀ ਇਸ ਪੋਸਟ ਨੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਨੂੰ ਵਧਾ ਦਿੱਤਾ ਹੈ। 









ਕਾਬਿਲੇਗ਼ੌਰ ਹੈ ਕਿ ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦਾ ਦਿੱਗਜ ਗਾਇਕ ਹੈ। ਆਪਣੀ ਗਾਇਕੀ ਦੇ ਕਰੀਅਰ ‘ਚ ਗੁਰਨਾਮ ਨੇ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਗੁਰਨਾਮ ਭੁੱਲਰ ਉਨ੍ਹਾਂ ਗਾਇਕਾਂ ‘ਚੋਂ ਇੱਕ ਹੈ, ਜਿਸ ਨੂੰ ਸਾਫ ਸੁਥਰੀ ਗਾਇਕੀ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਗੁਰਨਾਮ ਭੁੱਲਰ ਦੇ ਹਾਲ ਹੀ ‘ਚ ‘ਜੋੜੀ 2’, ‘ਪੀਆਰ’ ਵਰਗੇ ਗਾਣੇ ਰਿਲੀਜ਼ ਹੋਏ ਹਨ। ਇਨ੍ਹਾਂ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 


ਇਹ ਵੀ ਪੜ੍ਹੋ: ਅਮਰੀਕੀ ਮੈਗਜ਼ੀਨ ‘ਹਾਇ ਲਾਈਫ’ ਦੇ ਕਵਰ ਪੇਜ ‘ਤੇ ਛਾਈ ਤਾਨੀਆ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸ਼ੇਅਰ