Harbhajan Mann Announces His New Album My Way: ਪੰਜਾਬੀ ਗਾਇਕ ਹਰਭਜਨ ਮਾਨ ਦੇ ਫ਼ੈਨਜ਼ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। ਗਾਇਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਬਮ ਦਾ ਨਾਂ ਹੈ `ਮਾਈ ਵੇਅ- ਮੈਂ ਤੇ ਮੇਰੇ ਗੀਤ`। ਹਰਭਜਨ ਮਾਨ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ। ਦਸ ਦਈਏ ਕਿ ਗਾਇਕ ਨੇ ਇਸ ਬਾਰੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਪੋਸਟ ਪਾ ਕੇ ਖੁਲਾਸਾ ਕੀਤਾ ਹੈ।


ਫ਼ਿਲਹਾਲ, ਹਰਭਜਨ ਮਾਨ ਨੇ ਸਿਰਫ਼ ਆਪਣੀ ਨਵੀਂ ਐਲਬਮ ਦਾ ਪੋਸਟਰ ਜਾਰੀ ਕੀਤਾ ਹੈ। ਉਨ੍ਹਾਂ ਵੱਲੋਂ ਐਲਬਮ ਦਾ ਪਹਿਲਾ ਗਾਣਾ `ਤੇਰਾ ਘੱਗਰਾ ਸੋਹਣੀਏ` 9 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਦਸ ਦਈਏ ਕਿ ਇਹ ਉਹੀ ਸਰਪ੍ਰਾਈਜ਼ ਹੈ ਜੋ ਹਰਭਜਨ ਮਾਨ ਆਪਣੇ ਫ਼ੈਨਜ਼ ਨੂੰ ਦੇਣਾ ਚਾਹੁੰਦੇ ਸੀ। 2 ਦਿਨ ਪਹਿਲਾਂ ਮਾਨ ਨੇ ਸੋਸ਼ਲ ਮੀਡੀਆ `ਤੇ ਪੋਸਟ ਸ਼ੇਅਰ ਖੁਲਾਸਾ ਕੀਤਾ ਸੀ ਕਿ ਉਹ 9 ਨਵੰਬਰ ਨੂੰ ਫ਼ੈਨਜ਼ ਨੂੰ ਸਪੈਸ਼ਲ ਸਰਪ੍ਰਾਈਜ਼ ਦੇਣ ਜਾ ਰਹੇ ਹਨ। ਉਦੋਂ ਤੋਂ ਹੀ ਲੋਕ ਇਹ ਕਿਆਸ ਲਗਾ ਰਹੇ ਸੀ ਕਿ ਮਾਨ ਆਪਣਾ ਨਵਾਂ ਗਾਣਾ ਲੈਕੇ ਆ ਰਹੇ ਹਨ। ਹੁਣ ਗਾਇਕ ਨੇ ਆਪਣੀ ਐਲਬਮ ਦਾ ਐਲਾਨ ਕਰ ਫ਼ੈਨਜ਼ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ।


ਇਸ ਦੇ ਨਾਲ ਹੀ ਦਸ ਦਈਏ ਕਿ ਇਸ ਐਲਬਮ `ਚ ਕੁੱਲ 8 ਗਾਣੇ ਹਨ, ਜੋ ਥੋੜੇ ਥੋੜੇ ਅੰਤਰਾਲ `ਚ ਰਿਲੀਜ਼ ਕੀਤੇ ਜਾਣਗੇ। ਇੱਥੇ ਦੇਖੋ ਗਾਣਿਆਂ ਦੀ ਲਿਸਟ:
1. ਤੇਰਾ ਘੱਗਰਾ ਸੋਹਣੀਏ (9 ਨਵੰਬਰ 2022)
2. ਅੱਖੀਆਂ 2 (16 ਨਵੰਬਰ 2022)
3. ਹੱਸ ਵੇ ਮਨਾ (23 ਨਵੰਬਰ 2022)
4. ਜਦੋਂ ਦੀ ਨਜ਼ਰ (30 ਨਵੰਬਰ 2022)
5. ਸ਼ਰਾਰਾ (9 ਜਨਵਰੀ 2023)
6. ਤੇਰੇ ਪਿਆਰ ਨੇ (16 ਜਨਵਰੀ 2023)
7. ਉਹ ਨੀ ਰਹਿ ਗਿਆ ਯਾਰਾ (23 ਜਨਵਰੀ 2023)
8. ਕੱਲ੍ਹ ਦੀ ਗੱਲ ਲੱਗਦੀ ਆ (30 ਜਨਵਰੀ 2023)









ਦਸ ਦਈਏ ਕਿ ਹਰਭਜਨ ਮਾਨ ਨੇ ਆਪਣਾ ਆਖਰੀ ਗਾਣਾ `ਦਿਲ ਤੋੜ ਗਏ` 27 ਮਈ 2022 ਨੂੰ ਰਿਲੀਜ਼ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਦੇ ਨਵੇਂ ਗਾਣੇ ਦੀ ਉਡੀਕ ਕਰ ਰਹੇ ਸਨ। ਪਰ ਹੁਣ ਫ਼ੈਨਜ਼ ਦਾ ਇੰਤਜ਼ਾਰ ਖਤਮ ਹੋਣ ਹੀ ਵਾਲਾ ਹੈ।