Harbhajan Mann New Song: ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਆਪਣੀ ਨਵੀਂ ਐਲਬਮ ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ਚੋਂ ਪਹਿਲੇ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। ਜਿਸ ਵਿੱਚੋਂ ਇੱਕ-ਇੱਕ ਕਰਕੇ ਉਹ ਗੀਤ ਰਿਲੀਜ਼ ਕਰ ਰਹੇ ਹਨ। ‘ਤੇਰਾ ਘੱਗਰਾ ਸੋਹਣੀਏ’ ਤੋਂ ਬਾਅਦ ਹੁਣ ਉਹ ਆਪਣੇ ਨਵੇਂ ਗੀਤ ਅੱਖੀਆਂ-2 ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਗਏ ਹਨ।



ਦੱਸ ਦਈਏ ਇਹ ਐਲਬਮ ਦਾ ਦੂਸਰਾ ਗੀਤ ਹੈ ਜਿਸ ਨੂੰ ਬਾਬੂ ਸਿੰਘ ਮਾਨ ਨੇ ਕਲਮਬੰਧ ਕੀਤਾ ਹੈ ਅਤੇ ਲਾਡੀ ਗਿੱਲ ਨੇ ਸੰਗੀਤਬੰਧ ਕੀਤਾ ਹੈ। ਇਹ ਮਿੱਠਾ ਜਿਹਾ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਆਈ ਜੇ ਫਿਲਮਜ਼ ਵੱਲੋਂ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ । ਹਰਭਜਨ ਮਾਨ ਦੀ ਹੋਮ ਪ੍ਰੋਡਕਸ਼ਨ ਕੰਪਨੀ ਐਚਐਮ ਰਿਕਾਰਡਜ਼ ਦੇ ਲੇਬਲ ਹੇਠ ਹੀ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਪ੍ਰਸ਼ੰਸਕ ਕਮੈਂਟ ਕਰਕੇ ਹਰਭਜਨ ਮਾਨ ਨੂੰ ਆਪੋ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ ।









ਦੱਸ ਦਈਏ ਹਰਭਜਨ ਮਾਨ ਦੀ ਪੂਰੀ ਐਲਬਮ “ਮਾਈ ਵੇਅ-ਮੈਂ ਤੇ ਮੇਰੇ ਗੀਤ” ਦੇ ਅੱਠੇ ਗਾਣੇ ਦਰਸ਼ਕਾਂ ਦੇ ਰੂਬਰੂ ਹੋਣਗੇ। ਜਿਸ ਵਿੱਚੋਂ ਦੋ ਗਾਣੇ ਰਿਲੀਜ਼ ਹੋ ਗਏ ਹਨ । ਗਾਇਕ ਹਰਭਜਨ ਮਾਨ ਨੇ ਸਾਫ਼ ਸੁਥਰੀ ਤੇ ਸੱਭਿਆਚਾਰਕ ਗਾਇਕੀ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ  ਹੈ। ਗਾਇਕ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿੱਚ ਵੀ ਵਾਹ-ਵਾਹੀ ਖੱਟ ਚੁੱਕੇ ਹਨ ।