Harbhajan Mann Video: ਪੰਜਾਬੀ ਗਾਇਕ ਹਰਭਜਨ ਮਾਨ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲਗਭਗ 3 ਦਹਾਕਿਆਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਇਸ ਸਮੇਂ ਵੀ ਉਹ ਇੰਡਸਟਰੀ 'ਚ ਪੂਰੀ ਤਰ੍ਹਾਂ ਐਕਟਿਵ ਹਨ। ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਭਜਨ ਮਾਨ ਇੰਨੀਂ ਦਿਨੀਂ ਪੰਜਾਬ ਆਏ ਹੋਏ ਹਨ।         


ਇਹ ਵੀ ਪੜ੍ਹੋ: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ 'ਚ ਪਰਫਾਰਮੈਂਸ ਲਈ ਰਿਹਾਨਾ ਨੇ 70 ਕਰੋੜ, ਜਾਣੋ ਦਿਲਜੀਤ ਦੋਸਾਂਝ ਦੀ ਫੀਸ


ਪੰਜਾਬ ਆ ਕੇ ਹਰਭਜਨ ਮਾਨ ਨੇ ਨਵਾਂ ਰਿਕਾਰਡ ਵੀ ਬਣਾ ਦਿੱਤਾ ਹੈ। ਦਰਅਸਲ, ਹਾਲ ਹੀ 'ਚ ਹਰਭਜਨ ਮਾਨ ਦਾ ਫਰੀਦਕੋਟ ਦੇ ਪਿੰਡ ਕੰਮੇਆਣਾ 'ਚ ਲਾਈਵ ਅਖਾੜਾ ਸੀ। ਜਿਸ ਵਿੱਚ ਜ਼ਬਰਦਸਤ ਭੀੜ ਇਕੱਠੀ ਹੋਈ ਕਿ ਰਿਕਾਰਡ ਬਣ ਗਿਆ। ਦਰਅਸਲ, ਹਰਭਜਨ ਮਾਨ 90 ਦੇ ਦਹਾਕਿਆਂ ਦੇ ਉਹ ਗਾਇਕ ਹਨ, ਜਿਨ੍ਹਾਂ ਦੀ ਅੱਜ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦਾ ਫਰੀਦਕੋਟ ਅਖਾੜਾ ਦੇਖਣ ਲਈ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਇਸ ਵੀਡੀਓ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ 90 ਦੇ ਦਹਾਕਿਆਂ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੂੰ ਸਾਫ ਸੁਥਰੀ ਤੇ ਸੱਭਿਆਚਾਰਕ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਦੇ ਆਪਣੇ ਗੀਤਾਂ 'ਚ ਹਥਿਆਰਾਂ, ਸ਼ਰਾਬ ਤੇ ਨਸ਼ਿਆਂ ਦੀ ਗੱੱਲ ਨਹੀਂ ਕੀਤੀ। ਉਨ੍ਹਾਂ ਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਨੂੰ ਪ੍ਰਮੋਟ ਕੀਤਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਦੀ ਨਵੀਂ ਐਲਬਮ ਹਾਲ ਹੀ 'ਚ ਰਿਲੀਜ਼ ਹੋਈ ਸੀ, ਜਿਸ ਦੇ ਗਾਣਿਆਂ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਹਰਭਜਨ ਮਾਨ ਨੂੰ ਇੰਡਸਟਰੀ 'ਚ 31 ਸਾਲ ਹੋ ਚੁੱਕੇ ਹਨ।         


ਇਹ ਵੀ ਪੜ੍ਹੋ: ਕਰੀਨਾ ਕਪੂਰ ਨਾਲ ਇਸ਼ਕ ਫਰਮਾਉਂਦੇ ਨਜ਼ਰ ਆਏ ਦਿਲਜੀਤ ਦੋਸਾਂਝ, 'ਦ ਕਰੂ' ਫਿਲਮ ਦਾ ਗਾਣਾ 'ਨੈਨਾ' ਹੋਇਆ ਰਿਲੀਜ਼