ਅਮੈਲੀਆ ਪੰਜਾਬੀ ਦੀ ਰਿਪੋਰਟ
Harbhajan Mann Old Video: ਪੰਜਾਬੀ ਗਾਇਕ ਹਰਭਜਨ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਚਾਰ ਗਾਣੇ ਹੋਣਗੇ। ਇਸ ਤੋਂ ਬਾਅਦ ਹੁਣ ਗਾਇਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ 34 ਸਾਲ ਪੁਰਾਣਾ ਹੈ। ਇਹ ਉਸ ਦੌਰ ਦਾ ਵੀਡੀਓ ਹੈ, ਜਦੋਂ ਹਰਭਜਨ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਨਹੀਂ ਰੱਖਿਆ ਸੀ। ਉਸ ਸਮੇਂ ਉਹ ਸੰਘਰਸ਼ ਕਰ ਰਹੇ ਸੀ।
ਇਸ ਵੀਡੀਓ 'ਚ ਉਹ ਇੱਕ ਪ੍ਰੋਗਰਾਮ ਦੌਰਾਨ ਗਾਣਾ ਗਾ ਰਹੇ ਹਨ। ਇਹ ਪ੍ਰੋਗਰਾਮ ਵੈਨਕੂਵਰ ਦੇ ਟੀਵੀ 'ਤੇ ਪ੍ਰਸਾਰਿਤ ਹੋਇਆ ਸੀ। ਇਸ ਵੀਡੀਓ 'ਚ ਮਾਨ ਕਾਫੀ ਯੰਗ ਤੇ ਹੈਂਡਸਮ ਲੱਗ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਕੈਪਸ਼ਨ ਲਿਖੀ, 'ਚੜ੍ਹਦੀ ਉਮਰ ਦੀਆਂ ਉਹ ਬਾਤਾਂ। ਸ਼ਾਇਦ 89-90 ਦੀ ਵੈਨਕੂਵਰ 'ਚ ਟੀਵੀ ਰਿਕਾਰਡਿੰਗ। ਗੁਰਸੇਵਕ > ਅਕੌਰਡੀਅਨਰਣਜੀਤ। > ਗੀਟਾਰਸੁਰਿੰਦਰ ਲੁਡੂੱ > ਮੈਂਡੋਲਿਨਦਵਿੰਦਰ > ਢੋਲਕਗੁਰਚਰਨ > ਢੋਲਕਸਰਦੂਲ > ਕੋਰਸ'
ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ 31 ਸਾਲ ਪੂਰੇ ਕਰ ਲਏ ਹਨ। 1991 'ਚ ਹਰਭਜਨ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ। ਆਪਣੀ ਪਹਿਲੀ ਹੀ ਐਲਬਮ ਤੋਂ ਮਾਨ ਸਟਾਰ ਬਣ ਗਏ ਸੀ। ਇਸ ਦੇ ਨਾਲ ਨਾਲ ਉਹ 31 ਸਾਲਾਂ ਬਾਅਦ ਹੁਣ ਵੀ ਗਾਇਕ ਵਜੋਂ ਸਰਗਰਮ ਹਨ। ਉਹ ਲਾਈਵ ਸ਼ੋਅਜ਼ ਕਰਦੇ ਰਹਿੰਦੇ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਵੀ ਕੀਤਾ ਹੈ।