Harbhajan Mann New Song Tera Ghagra Sohniye Hits 1.2 Million Views On YouTube: ਪੰਜਾਬੀ ਗਾਇਕ ਹਰਭਜਨ ਮਾਨ ਦੀ ਐਲਬਮ ‘ਮਾਈ ਵੇਅ- ਮੈਂ ਤੇਰੇ ਮੇਰੇ ਗੀਤ’ ਦਾ ਪਹਿਲਾ ਗਾਣਾ ‘ਤੇਰਾ ਘੱਗਰਾ ਸੋਹਣੀਏ’ 9 ਨਵੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਰਿਲੀਜ਼ ਹੁੰਦਿਆਂ ਹੀ ਇਸ ਗੀਤ ਨੇ ਧਮਾਲਾਂ ਪਾ ਦਿੱਤੀਆਂ ਹਨ। ਲੋਕ ਇਸ ਗਾਣੇ ਨੂੰ ਖੂਬ ਪਸੰਦ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਗਾਣੇ ਵਿੱਚ ਰਵਾਇਤੀ ਭੰਗੜਾ-ਗਿੱਧਾ, ਰਵਾਇਤੀ ਕੱਪੜੇ ਤੇ ਸਾਫ਼ ਸੁਥਰੀ ਗਾਇਕੀ ਦੇਖਣ ਨੂੰ ਮਿਲ ਰਹੀ ਹੈ। ਹਰਭਜਨ ਮਾਨ ਨੇ ਆਪਣੇ ਗੀਤ ਨਾਲ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦੇ ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤੱਕ 1.2 ਮਿਲੀਅਨ ਯਾਨਿ 12 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। 

Continues below advertisement



ਹਰਭਜਨ ਮਾਨ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਉਹ ਹਮੇਸ਼ਾ ਆਪਣੇ ਗੀਤਾਂ ‘ਚ ਸੱਭਿਆਚਾਰ ਤੇ ਵਿਰਸੇ ਦੀ ਝਲਕ ਦਿਖਾਉਂਦੇ ਹਨ। ਇਸ ਵਾਰ ਵੀ ਇਹੀ ਹੋਇਆ ਹੈ। ਉਨ੍ਹਾਂ ਦਾ ਨਵਾਂ ਗੀਤ ‘ਤੇਰਾ ਘੱਗਰਾ ਸੋਹਣੀਏ’ ਪੰਜਾਬੀ ਵਿਰਸੇ ਦੇ ਰੰਗਾਂ ਨਾਲ ਭਰਪੂਰ ਹੈ। ਯੂਟਿਊਬ ‘ਤੇ ਲੋਕ ਕਮੈਂਟ ਬਾਕਸ ‘ਤੇ ਗਾਣੇ ਨੂੰ ਲੈਕੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ। ਇੱਕ ਯੁਜ਼ਰ ਨੇ ਲਿਖਿਆ, “ਪੰਜਾਬ ਦੀ ਸ਼ਾਨ ਹਰਭਜਨ ਮਾਨ”। ਇੱਕ ਯੂਜ਼ਰ ਨੇ ਲਿਖਿਆ, “ਇਹ ਹੁੰਦੇ ਨੇ ਸਾਫ਼ ਸੁਥਰੇ ਗੀਤ”। ਦੇਖੋ ਯੂਜ਼ਰਸ ਦੇ ਕਮੈਂਟਸ:






ਉੱਧਰ, ਹਰਭਜਨ ਮਾਨ ਨੇ ਗੀਤ ਨੂੰ ਪਿਆਰ ਦੇਣ ਲਈ ਆਪਣੇ ਫ਼ੈਨਜ਼ ਨੂੰ ਧੰਨਵਾਦ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਉਨ੍ਹਾਂ ਨੇ ਲਿਖਿਆ, “ਨਵੇਂ ਗੀਤ ਲਈ ਹਜ਼ਾਰਾਂ ਅਸੀਸਾਂ ਤੇ ਦੁਆਵਾਂ ਭੇਜਣ ਵਾਲਿਓ ਪਿਆਰਿਓ, ਦਿਲੋਂ ਸ਼ੁਕਰਾਨੇ। ਯੂਟਿਊਬ ਤੇ ਇਸੇ ਤਰ੍ਹਾਂ ਲਾਈਕ, ਕਮੈਂਟਸ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਰਹਿਣਾ ਜੀ। ਤੁਹਾਡੀਆਂ ਰੀਲਾਂ ਤੇ ਸਟੋਰੀਆਂ ਵੀ ਬਹੁਤ ਖੂਬਸੂਰਤ ਹਨ।”









ਦੱਸ ਦਈਏ ਕਿ ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ ‘ਚ ਆਪਣੇ 30 ਸਾਲ ਪੂਰੇ ਕੀਤੇ ਹਨ। ਇਸੇ ਖੁਸ਼ੀ ਨੂੰ ਆਪਣੇ ਫ਼ੈਨਜ਼ ਨਾਲ ਸੈਲੀਬ੍ਰੇਟ ਕਰਨ ਲਈ ਉਹ ਆਪਣੀ ਐਲਬਮ ਲੈਕੇ ਆਏ ਹਨ। ਉਨ੍ਹਾਂ ਦੀ ਐਲਬਮ ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ‘ਚ ਕੁੱਲ 8 ਗਾਣੇ ਹਨ। ਜਿਨ੍ਹਾਂ ਵਿੱਚੋਂ 4 ਗੀਤ ਨਵੰਬਰ ‘ਚ ਅਤੇ ਬਾਕੀ ਦੇ 4 ਗੀਤ ਜਨਵਰੀ 2023 ‘ਚ ਰਿਲੀਜ਼ ਹੋਣਗੇ।