Harman Kaur Mann On Yoga Day 2023: ਪੰਜਾਬੀ ਗਾਇਕ ਹਰਭਜਨ ਮਾਨ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਆਪਣੀ ਸਾਫ ਸੁਥਰੀ ਤੇ ਸੱਭਿਆਚਾਰ ਨਾਲ ਜੁੜੀ ਗਾਇਕੀ ਲਈ ਜਾਣੇ ਜਾਂਦੇ ਹਨ। ਹਰਭਜਨ ਮਾਨ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਹੀ ਨਹੀਂ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਦੂਜੇ ਪਾਸੇ, ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਮਾਨ ਵੀ ਘੱਟ ਨਹੀਂ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ 70 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।  ਇੰਟਰਨੈੱਟ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਮਨ ਕੌਰ ਦੀ ਉਮਰ 50 ਦੇ ਕਰੀਬ ਹੈ, ਪਰ ਹਾਲੇ ਵੀ ਇੰਨੀਂ ਜ਼ਿਆਦਾ ਖੂਬਸੂਰਤ ਤੇ ਫਿੱਟ ਲੱਗਦੀ ਹੈ।


ਇਹ ਵੀ ਪੜ੍ਹੋ: ਗਾਇਕ ਸਰਬਜੀਤ ਚੀਮਾ ਦਾ ਪੁੱਤਰ ਸੁਖਮਨ ਨਾਲ ਗਾਣਾ 'ਫੋਕ ਵਾਈਬ' ਰਿਲੀਜ਼, ਪਿਓ-ਪੁੱਤ ਦੀ ਜੋੜੀ ਨੇ ਪਾਈਆਂ ਧਮਾਲਾਂ


ਹਰਮਨ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਯਾਨਿ 21 ਜੂਨ ਨੂੰ ਯੋਗਾ ਦਿਵਸ ਦੇ ਮੌਕੇ ਹਰਮਨ ਕੌਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣਾ ਫਿਟਨੈਸ ਸੀਕਰੇਟ ਦੱਸਿਆ ਹੈ। ਉਨ੍ਹਾਂ ਨੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਾਲ ਹੀ ਫੈਨਜ਼ ਨੂੰ ਯੋਗਾ ਕਰਨ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਹੈ। 


ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮੈਂ ਹਰ ਰੋਜ਼ ਯੋਗਾ ਕਰਦੀ ਹਾਂ ਤੇ ਇਹ ਮੈਨੂੰ ਮੇਰੇ ਅੰਦਰਲੀ ਆਵਾਜ਼ ਨੂੰ ਸੁਣਨ 'ਚ ਮਦਦ ਕਰਦਾ ਹੈ। ਮੇਰੇ ਅੰਦਰ ਸ਼ਾਂਤੀ ਹੈ, ਮੇਰੇ ਅੰਦਰ ਪਿਆਰ ਹੈ। ਇਹ ਸਾਰੀਆਂ ਚੀਜ਼ਾਂ ਮੈਨੂੰ ਪੌਜ਼ਟਿਵ ਬਣਾਏ ਰੱਖਦੀਆਂ ਹਨ। ਤੁਸੀਂ ਵੀ ਹਰ ਰੋਜ਼ ਯੋਗਾ ਕਰੋ ਅਤੇ ਇਸ ਨੂੰ ਆਪਣੀ ਡੇਲੀ ਰੂਟੀਨ ਦਾ ਹਿੱਸਾ ਬਣਾਓ।' ਦੇਖੋ ਇਹ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਹਰਮਨ ਕੌਰ ਸੈਲੇਬ ਵਾਈਫ ਹੋਣ ਦੇ ਨਾਤੇ ਕਾਫੀ ਜ਼ਿਆਦਾ ਪ੍ਰਸਿੱਧ ਹੈ। ਉਹ ਸੋਸ਼ਲ ਮੀਡੀਆ ;ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨੂੰ ਹਰ ਰੋਜ਼ ਕੋਈ ਨਾ ਕੋਈ ਮੋਟੀਵੇਸ਼ਨਲ ਡੋਜ਼ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟਾਂ 'ਤੇ ਫੈਨਜ਼ ਖੂਬ ਪਿਆਰ ਦੀ ਬਰਸਾਤ ਕਰਦੇ ਹਨ।


ਇਹ ਵੀ ਪੜ੍ਹੋ: ਮਨਕੀਰਤ ਔਲਖ ਨੇ ਦਰਬਾਰ ਸਾਹਿਬ 'ਚ ਮਨਾਇਆ ਪੁੱਤਰ ਇਮਤਿਆਜ਼ ਸਿੰਘ ਦਾ ਪਹਿਲਾ ਜਨਮਦਿਨ, ਦੇਖੋ ਵੀਡੀਓ