Inderjit Nikku Video: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਕਿਸਮਤ ਦਾ ਤਾਲਾ ਖੁੱਲ੍ਹ ਗਿਆ ਹੈ। ੳੇੁਨ੍ਹਾਂ ਦੇ ਇੱਕ ਤੋਂ ਬਾਅਦ ਇੱਕ ਕਈ ਗੀਤ ਤੇ ਐਲਬਮਾਂ ਹੁਣ ਤੱਕ ਰਿਲੀਜ਼ ਹੋ ਚੁੱਕੀਆਂ ਹਨ। ਹੁਣ ਇੰਦਰਜੀਤ ਨਿੱਕੂ ਹੱਥ ਇੱਕ ਹੋਰ ਵੱਡਾ ਮੌਕਾ ਲੱਗਿਆ ਹੈ। ਜੀ ਹਾਂ, ਗਾਇਕ ਜਲਦ ਹੀ ਗਾਇਕੀ ਰਿਐਲਟੀ ਸ਼ੋਅ 'ਵਾਇਸ ਆਫ ਪੰਜਾਬ: ਲਿਟਲ ਚੈਂਪ' ਨੂੰ ਜੱਜ ਕਰਦੇ ਨਜ਼ਰ ਆਉਣਗੇ। ਇੰਦਰਜੀਤ ਨਿੱਕੂ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਇਸ ਦਾ ਐਲਾਨ ਕੀਤਾ ਹੈ। 


ਇਹ ਵੀ ਪੜ੍ਹੋ: ਕਰਨ ਔਜਲਾ ਨੇ ਗੀਤ ਰਾਹੀਂ ਦਿੱਤਾ ਨਫਰਤ ਕਰਨ ਵਾਲਿਆਂ ਨੂੰ ਜਵਾਬ, ਬੋਲੇ- 'ਦੁਨੀਆ ਤਾਂ ਰੱਬ ਨੂੰ ਜੱਜ ਕਰਦੀ, ਅਸੀਂ ਕੀ ਆਂ'


ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ;ਤੇ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਾਇਕ ਫਾਰਮਲ ਸੂਟ 'ਚ ਨਜ਼ਰ ਆ ਰਿਹਾ ਹੈ। ਇਸ ਦੌਰਾਨ ਗਾਇਕ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਹੋ ਰਹੇ ਆਡੀਸ਼ਨਜ਼ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਸ਼ੋਅ ਸ਼ਾਮਲ ਹੋਣ ਲਈ ਬੱਚੇ ਕੱਲ੍ਹ ਸਵੇਰੇ ਯਾਨਿ 25 ਅਪ੍ਰੈਲ ਨੂੰ ਅੰਮ੍ਰਿਤਸਰ 'ਚ ਆਡੀਸ਼ਨ ਦੇ ਸਕਦੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਕਿਸੇ ਸਮੇਂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਸਨ। ਪਰ ਉਹ ਇੰਡਸਟਰੀ ਤੋਂ ਗਾਇਬ ਹੋ ਗਏ ਸੀ। ਇਸ ਤੋਂ ਬਾਅਦ ਪਿਛਲੇ ਸਾਲ ਨਿੱਕੂ ਦਾ ਬਾਬੇ ਦੇ ਦਰਬਾਰ 'ਚੋਂ ਵੀਡੀਓ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਇਹ ਪਤਾ ਲੱਗਾ ਸੀ ਕਿ ਨਿੱਕੂ 'ਤੇ ਮਾੜਾ ਟਾਈਮ ਚੱਲ ਰਿਹਾ ਹੈ। ਇਸ ਤੋਂ ਬਾਅਦ ਪੂਰਾ ਪੰਜਾਬ ਤੇ ਪੰਜਾਬੀ ਇੰਡਸਟਰੀ ਨਿੱਕੂ ਦੇ ਸਪੋਰਟ 'ਚ ਉੱਤਰ ਆਈ ਸੀ। 


ਇਹ ਵੀ ਪੜ੍ਹੋ: 'ਕੁੰਡਲੀ ਭਾਗਿਆ' ਦੀਆਂ ਦੋ ਨੂਹਾਂ 'ਖਤਰੋਂ ਕੇ ਖਿਲਾੜੀ 13' 'ਚ ਸਟੰਟ ਕਰਦੀਆਂ ਆਉਣਗੀਆਂ ਨਜ਼ਰ, ਪ੍ਰੀਤਾ ਨੇ ਕੀਤਾ ਕਨਫਰਮ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।