Inderjit Nikku Kartar Cheema New Song: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਦਿਨ ਪੂਰੀ ਤਰ੍ਹਾਂ ਬਦਲ ਗਏ ਹਨ। ਗਾਇਕ ਵੱਲੋਂ ਇੱਕ ਹੋਰ ਗਾਣੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਫ਼ੈਨਜ਼ ਨਾਲ ਜਾਣਕਾਰੀ ਸ਼ੇਅਰ ਕੀਤੀ।
ਦਸ ਦਈਏ ਕਿ ਇੰਦਰਜੀਤ ਨਿੱਕੂ ਦਾ ਨਵਾਂ ਗਾਣਾ `ਤੇਰੀ ਮਾਂ ਨੇ` 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦਾ ਅਧਿਕਾਰਤ ਪੋਸਟਰ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤਾ ਹੈ। ਇਸ ਗਾਣੇ `ਚ ਨਿੱਕੂ ਕਰਤਾਰ ਚੀਮਾ ਨਾਲ ਕੋਲੈਬੋਰੇਸ਼ਨ ਕਰਨ ਜਾ ਰਹੇ ਹਨ। ਇਸ ਗੀਤ ਦੇ ਬੋਲ ਆਲਾਪ ਨੇ ਲਿਖੇ ਹਨ, ਜਦਕਿ ਮਿਊਜ਼ਿਕ ਫ਼ਰੀਕ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਮਿਊਜ਼ਿਕਲ ਰਾਈਡ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਣਾ ਹੈ।
ਕਾਬਿਲੇਗ਼ੌਰ ਹੈ ਕਿ ਅਗਸਤ ਮਹੀਨੇ `ਚ ਇੰਦਰਜੀਤ ਨਿੱਕੂ ਬਾਬੇ ਦੇ ਦਰਬਾਰ `ਚ ਆਪਣੀ ਸਮੱਸਿਆ ਲੈਕੇ ਗਏ ਸੀ। ਉਨ੍ਹਾਂ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਪੂਰਾ ਪੰਜਾਬ ਹੀ ਨਹੀਂ, ਸਗੋਂ ਪੰਜਾਬੀ ਇੰਡਸਟਰੀ ਵੀ ਨਿੱਕੂ ਦੇ ਸਮਰਥਨ `ਚ ਖੜੀ ਨਜ਼ਰ ਆਈ ਸੀ। ਇਸ ਤੋਂ ਬਾਅਦ ਹੀ ਨਿੱਕੂ ਦੇ ਦਿਨ ਬਦਲੇ ਅਤੇ ਉਨ੍ਹਾਂ ਨੂੰ ਕੰਮ ਮਿਲਣ ਲੱਗਿਆ। ਹੁਣ ਤੱਕ ਨਿੱਕੂ ਪਰਮੀਸ਼ ਵਰਮਾ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਤੇ ਹੋਰ ਕਈ ਦਿਗੱਜ ਕਲਾਕਾਰਾਂ ਨਾਲ ਪਰਫ਼ਾਰਮ ਕਰ ਚੁੱਕੇ ਹਨ। ਉਨ੍ਹਾਂ ਦੀ ਇਸ ਨਵੀਂ ਪਾਰੀ ਨੂੰ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ।