Punjabi Singer Jasbir Jassi Meets Kapil Dev: ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਜ਼ਰੂਰ ਸ਼ੇਅਰ ਕਰਦੇ ਹਨ। ਉਨ੍ਹਾਂ ਦੇ ਫ਼ੈਨਜ਼ ਵੀ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਬੇਸਵਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ।


ਹਾਲ ਹੀ ਜਸਬੀਰ ਜੱਸੀ ਅਮਰੀਕਾ ਤੋਂ ਛੁੱਟੀਆਂ ਮਨਾ ਕੇ ਪਰਤੇ ਹਨ। ਇਸ ਦੌਰਾਨ ਉਨ੍ਹਾਂ ਦੀ ਕ੍ਰਿਕੇਟ ਲੈਜੇਂਡ ਕਪਿਲ ਦੇਵ ਨਾਲ ਵੀ ਮੁਲਾਕਾਤ ਹੋਈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ `ਤੇ ਸ਼ੇਅਰ ਕੀਤੀਆਂ ਹਨ । ਦੇਖੋ ਤਸਵੀਰਾਂ:









ਜੱਸੀ ਨੇ ਤਸਵੀਰਾਂ ਸ਼ੇਅਰ ਕਰ ਆਪਣੇ ਇੰਸਟਾਗ੍ਰਾਮ ਤੇ ਕੈਪਸ਼ਨ `ਚ ਲਿਖਿਆ, "ਇੰਨਾਂ ਪਿਆਰ ਦੇਣ ਲਈ ਬਹੁਤ ਸ਼ੁਕਰੀਆ ਲਿਵਿੰਗ ਲੈਜੇਂਡ ਕਪਿਲ ਦੇਵ ਭਾਜੀ ।" 


ਦੱਸ ਦਈਏ ਕਿ ਦੋਵਾਂ ਦੀ ਇਹ ਮੁਲਾਕਾਤ ਕੈਲੀਫ਼ੋਰਨੀਆ ਦੇ ਪੈਬਲ ਬੀਚ ਗੋਲਫ਼ ਮੈਦਾਨ ਵਿਖੇ ਹੋਈ ਸੀ । ਇਸ ਦੌਰਾਨ ਜੋ ਕਪਿਲ ਦੇਵ ਨੂੰ ਮਿਲ ਕੇ ਜੋ ਖੁਸ਼ੀ ਜੱਸੀ ਨੂੰ ਹੋਈ, ਉਹ ਸਾਫ਼ ਉਨ੍ਹਾਂ ਦੀ ਇਸ ਪੋਸਟ `ਚ ਦੇਖੀ ਜਾ ਸਕਦੀ ਹੈ ।