Jasmine Sandlas Pics: ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਹ ਕਮਾਲ ਦੀ ਅਵਾਜ਼ ਦੀ ਮਾਲਕਣ ਹੈ। ਉਸ ਦਾ ਇੰਡਸਟਰੀ 'ਚ ਆਪਣਾ ਅਲੱਗ ਮੁਕਾਮ ਹੈ। ਪਰ ਆਪਣੀ ਗਾਇਕੀ ਤੋਂ ਜ਼ਿਆਦਾ ਗਾਇਕਾ ਆਪਣੇ ਸਟਾਇਲ ਕਰਕੇ ਚਰਚਾ ਵਿੱਚ ਰਹਿੰਦੀ ਹੈ। ਉਸ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੈਸਮੀਨ ਦੂਜੀਆਂ ਪੰਜਾਬੀ ਗਾਇਕਾਵਾਂ ਤੇ ਅਭਿਨੇਤਰੀਆਂ ਤੋਂ ਜ਼ਰਾ ਹਟ ਕੇ ਹੈ। ਉਹ ਸੋਸ਼ਲ ਮੀਡੀਆ 'ਤੇ ਬੇਹੱਦ ਬੋਲਡ ਅਵਤਾਰ 'ਚ ਨਜ਼ਰ ਆਉਂਦੀ ਹੈ। ਹਾਲਾਂਕਿ ਅਜਿਹਾ ਕਰਨ ਲਈ ਉਸ ਨੂੰ ਕਾਫੀ ਨਫਰਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਜੈਸਮੀਨ ਨੇ ਜੋ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਉਸ ਦੀ ਕਾਫੀ ਪ੍ਰਸ਼ੰਸਾ ਵੀ ਹੋ ਰਹੀ ਹੈ ਤੇ ਨਿੰਦਾ ਵੀ।

Continues below advertisement

Continues below advertisement

ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਬੋਲਡ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਸ਼ੌਰਟਸ ਪਹਿਨੇ ਹੋਏ ਨਜ਼ਰ ਆ ਰਹੀ ਹੈ। ਗੁਲਾਬੀ ਕਵੀਨ ਦਾ ਇਹ ਅਵਤਾਰ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। ਤਸਵੀਰ 'ਚ ਉਹ ਕਾਲੇ ਰੰਗ ਦੇ ਟੌਪ ਤੇ ਡੈਨਿਮ ਸ਼ੌਰਟਸ ਪਹਿਨੇ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਦਿਆਂ ਜੈਸਮੀਨ ਨੇ ਕੈਪਸ਼ਨ 'ਚ ਲਿਖਿਆ, 'ਚੱਲੋ ਨਵੀਂ ਸ਼ੁਰੂਆਤ ਕਰੀਏ, ਜਿਵੇਂ ਕਿ ਕਦੇ ਕੁੱਝ ਹੋਇਆ ਹੀ ਨਹੀਂ।' ਦੇਖੋ ਤਸਵੀਰ:

ਫੈਨਜ਼ ਜੈਸਮੀਨ ਦੀ ਇਸ ਤਸਵੀਰ 'ਤੇ ਦਿਲ ਖੋਲ ਕੇ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਲਿਖਿਆ, 'ਸੱਚੀ ਬੰਬ ਆ ਗਿਆ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੇਰੇ ਨਾਲ ਵਿਆਹ ਕਰ ਲਵੋ ਪਲੀਜ਼।' ਇੱਕ ਫੈਨ ਨੇ ਲਿਖਿਆ, 'ਹੌਟ ਲੱਗ ਰਹੀ ਹੈ।' ਪੜ੍ਹੋ ਇਹ ਕਮੈਂਟਸ:

ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਜੈਸਮੀਨ ਸੈਂਡਲਾਸ ਪੰਜਾਬ 'ਚ ਸੀ। ਹੁਣ ਉਹ ਮੁੰਬਈ ਪਰਤ ਗਈ ਹੈ। ਇਸ ਦੌਰਾਨ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਲਗਾਤਾਰ ਚਰਚਾ 'ਚ ਬਣੀ ਹੋਈ ਹੈ।