Jassie Gill Celebrates Son Jazzwin First Birthday: ਪੰਜਾਬੀ ਸਿੰਗਰ ਤੇ ਐਕਟਰ ਜੱਸੀ ਗਿੱਲ ਲਾਈਮਲਾਈਟ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ, ਪਰ ਫਿਰ ਉਨ੍ਹਾਂ ਦੀਆਂ ਪਿਆਰੀਆਂ ਫੈਮਿਲੀ ਫੋਟੋਜ਼ ਤੇ ਵੀਡੀਓਜ਼ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਹਾਲ ਹੀ 'ਚ ਜੱਸੀ ਨੇ ਆਪਣੀ ਧੀ ਰੂਜਸ ਕੌਰ ਦਾ 6ਵਾਂ ਜਨਮਦਿਨ ਮਨਾਇਆ ਸੀ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਕਾਫੀ ਪਸੰਦ ਕੀਤੀਆਂ ਗਈਆਂ ਸੀ।


ਇਹ ਵੀ ਪੜ੍ਹੋ: ਪਰਦੇ 'ਤੇ ਨਜ਼ਰ ਆਵੇਗੀ ਪਿਓ-ਪੁੱਤਰ ਦੀ ਜੋੜੀ, 'ਲਾਹੌਰ 1947' 'ਚ ਹੋਈ ਸੰਨੀ ਦਿਓਲ ਦੇ ਬੇਟੇ ਕਰਨ ਦੀ ਐਂਟਰੀ


ਇਸ ਤੋਂ ਬਾਅਦ ਹੁਣ ਜੱਸੀ ਗਿੱਲ ਨੇ ਆਪਣੇ ਪੁੱਤਰ ਜੈਜ਼ਵਿਨ ਗਿੱਲ ਦਾ ਪਹਿਲਾ ਜਨਮਦਿਨ ਮਨਾਇਆ ਹੈ। ਜਿਸ ਦਾ ਬੇਹੱਦ ਪਿਆਰਾ ਵੀਡੀਓ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਕਾਫੀ ਜ਼ਿਆਂਦਾ ਵਾਇਰਲ ਹੋ ਰਿਹਾ ਹੈ, ਇਸ ਦੇ ਨਾਲ ਨਾਲ ਫੈਨਜ਼ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੀ ਖਾਸੀਅਤ ਇਹ ਹੈ ਕਿ ਜੱਸੀ ਗਿੱਲ ਨੇ ਆਪਣੇ ਪੁੱਤਰ ਦਾ ਪਹਿਲਾ ਜਨਮਦਿਨ ਬੜੀ ਹੀ ਸਾਦਗੀ ਨਾਲ ਮਨਾਇਆਂ ਹੈ। ਇਹ ਗੱਲ ਸਭ ਦੇ ਦਿਲ ਨੂੰ ਛੂਹ ਰਹੀ ਹੈ। ਇਸ ਪਿਆਰੇ ਵੀਡੀਓ 'ਚ ਜੱਸੀ ਗਿੱਲ, ਉਨ੍ਹਾਂ ਦੀ ਪਤਨੀ, ਧੀ ਰੂਜਸ ਤੇ ਗਾਇਕ ਦੀ ਗੋਦੀ ਚ ਜੈਜ਼ਵਿਨ ਨਜ਼ਰ ਆਂ ਰਿਹਾਾ ਹੈ। ਇਸ ਦੌਰਾਨ ਜੈਜ਼ਵਿਨ ਆਪਣੇ ਛੋਟੇ ਜਿਹੇ ਹੱਥਾਂ ਨਾਲ ਨਿੱਕਾ ਜਿਹਾ ਕੇਕ ਕੱਟ ਰਿਹਾ ਹੈ। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਜੱਸੀ ਗਿੱਲ ਪੰਜਾਬੀ ਦੇ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹੈ। ਉਹ ਫਿਲਮਾਂ 'ਚ ਐਕਟਿੰਗ ਵੀ ਕਰਦਾ ਹੈ। ਉਨ੍ਹਾਂ ਦੀ ਐਕਟਿੰਗ ਨੂੰ ਦਰਸ਼ਕਾਂ ਵੱਲੋਂ ਕਾਫੀ ਸਲਾਹਿਆ ਜਾਂਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਜੱਸੀ ਗਿੱਲ ਦੀ ਫਿਲਮ 'ਫੁਰਤੀਲਾ' ਦੀ ਪਹਿਲੀ ਝਲਕ ਹਾਲ ਹੀ 'ਚ ਸਾਹਮਣੇ ਆਈ ਹੈ, ਜਿਸ ਵਿੱਚ ਜੱਸੀ ਗਿੱਲ ਬਿਲਕੁਲ ਅਲੱਗ ਲੁੱਕ 'ਚ ਨਜ਼ਰ ਆਏ ਹਨ। ਇਹ ਫਿਲਮ 29 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਜ਼ੀ ਸਿਨੇ ਐਵਾਰਡ ਸ਼ੋਅ 'ਚ ਛਾਈ ਸ਼ਾਹਰੁਖ ਖਾਨ ਦੀ 'ਜਵਾਨ', ਫਿਲਮ ਨੂੰ ਮਿਲੇ ਇੰਨੇਂ ਐਵਾਰਡ