Jazzy B At His Native Village: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਕਾਫੀ ਚਰਚਾ ਵਿੱਚ ਹਨ। ਗਾਇਕ ਇੰਨੀਂ ਦਿਨੀਂ ਪੰਜਾਬ ਵਿੱਚ ਹੈ। ਇਸ ਦੇ ਨਾਲ ਨਾਲ ਜੈਜ਼ੀ ਬੀ ਨੇ ਜਨਵਰੀ 2023 'ਚ ਪੰਜਾਬੀ ਇੰਡਸਟਰੀ ਵਿੱਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਇੱਕ ਇਮੋਸ਼ਨਲ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਨੇ ਕਾਫੀ ਪਿਆਰ ਦਿੱਤਾ ਸੀ। 


ਇਹ ਵੀ ਪੜ੍ਹੋ: ਐਮੀ ਵਿਰਕ ਦੀ ਐਲਬਮ 'ਲੇਅਰਜ਼' ਦੇ ਪਹਿਲੇ ਗਾਣੇ 'ਸੌਲਿਡ' ਦਾ ਪੋਸਟਰ ਰਿਲੀਜ਼, ਅਲੱਗ ਅੰਦਾਜ਼ 'ਚ ਨਜ਼ਰ ਆਏ ਐਮੀ


ਹੁਣ ਜੈਜ਼ੀ ਬੀ ਆਪਣੇ ਜੱਦੀ ਪਿੰਡ ਦੁਰਗਾਪੁਰ ਪਹੁੰਚੇ ਹਨ। ਦੱਸ ਦਈਏ ਕਿ ਜੈਜ਼ੀ ਬੀ ਦਾ ਪਿੰਡ ਨਵਾਂ ਸ਼ਹਿਰ ;ਚ ਹੈ। ਇੱਥੇ ਹੀ ਗਾਇਕ ਦਾ ਜਨਮ ਹੋਇਆ ਸੀ। ਪਰ ਉਨ੍ਹਾਂ ਦੀ ਪਰਵਰਿਸ਼ ਕੈਨੇਡਾ 'ਚ ਹੋਈ ਸੀ। ਵਿਦੇਸ਼ 'ਚ ਰਹਿਣ ਦੇ ਬਾਵਜੂਦ ਜੈਜ਼ੀ ਬੀ ਆਪਣੀਆਂ ਜੜਾਂ ਦੇ ਨਾਲ ਜੁੜੇ ਹੋਏ ਹਨ। ਉਹ ਅਕਸਰ ਪੰਜਾਬ ਆਉਂਦੇ ਰਹਿੰਦੇ ਹਨ। ਜਦੋਂ ਵੀ ਉਹ ਪੰਜਾਬ ਆਉਂਦੇ ਹਨ, ਤਾਂ ਆਪਣੇ ਪਿੰਡ ਜ਼ਰੂਰ ਜਾਂਦੇ ਹਨ। 


ਜੈਜ਼ੀ ਬੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਫੈਨਜ਼ ਨੂੰ ਆਪਣੇ ਪਿੰਡ ਦਾ ਨਜ਼ਾਰਾ ਦਿਖਾਇਆ ਹੈ। ਜੈਜ਼ੀ ਬੀ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਮੇਰਾ ਪਿੰਡ'। ਇਸ ਦੇ ਨਾਲ ਹੀ ਗਾਇਕ ਨੇ ਦਿਲ ਵਾਲੀ ਇਮੋਜੀ ਵੀ ਬਣਾਈ ਸੀ।









ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਹਾਲ ਹੀ 'ਚ ਜੈਜ਼ੀ ਬੀ ਨੇ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇੰਡਸਟਰੀ 'ਚ 30 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਗਾਇਕ ਨੇ ਆਪਣੇ ਫੈਨਜ਼ ਦੀ ਡਿਮਾਂਡ 'ਤੇ ਆਪਣੀ ਨਵੀਂ ਐਲਬਮ 'ਬੋਰਨ ਰੈੱਡੀ' ਵੀ ਕੱਢੀ ਹੈ। ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਪਠਾਨ' ਦੀ ਰਿਕਾਰਡ ਤੋੜ ਕਮਾਈ ਜਾਰੀ, 9ਵੇਂ ਦਿਨ ਇਨ੍ਹਾਂ ਹੋਇਆ ਕਲੈਕਸ਼ਨ