ਅਮੈਲੀਆ ਪੰਜਾਬੀ ਦੀ ਰਿਪੋਰਟ


Jazzy B Promoting Gun Culture In Latest Video: ਪੰਜਾਬ ਸਰਕਾਰ ਨੇ ਸੂਬੇ ‘ਚ ਗੰਨ ਕਲਚਰ ਨੂੰ ਠੱਲ ਪਾਉਣ ਲਈ ਕਮਰ ਕੱਸ ਲਈ ਹੈ। ਇਸ ਦੇ ਤਹਿਤ ਸਰਕਾਰ ਫੁੱਲ ਐਕਸ਼ਨ ‘ਚ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਕਈ ਪੰਜਾਬੀ ਗਾਇਕਾਂ ‘ਤੇ ਗੰਨ ਕਲਚਰ ਪ੍ਰਮੋਟ ਕਰਨ ‘ਤੇ ਐਫਆਈਆਰ ਵੀ ਹੋਈ। ਇਨ੍ਹਾਂ ਵਿੱਚ ਹਿੰਮਤ ਸੰਧੂ ਦਾ ਨਾਂ ਵੀ ਸ਼ਾਮਲ ਹੈ। 


ਹੁਣ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਜੈਜ਼ੀ ਬੀ ਇਹੀ ਗਲਤੀ ਦੋਹਰਾ ਬੈਠੇ ਹਨ। ਇੰਜ ਲੱਗਦਾ ਹੈ ਕਿ ਜਾਂ ਤਾਂ ਗਾਇਕ ਨੂੰ ਸਰਕਾਰ ਦੀ ਨਵੀਂ ਨੀਤੀ ਬਾਰੇ ਕੁੱਝ ਪਤਾ ਹੀ ਨਹੀਂ ਹੈ, ਜਾਂ ਫਿਰ ਗਾਇਕ ਨੂੰ ਕਾਨੂੰਨ ਦੀ ਕੋਈ ਪਰਵਾਹ ਹੀ ਨਹੀਂ ਹੈ। ਜੈਜ਼ੀ ਬੀ ਆਪਣੇ ਲੇਟੈਸਟ ਵੀਡੀਓ ‘ਚ ਗੰਨ ਕਲਚਰ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਥੋੜ੍ਹੀ ਦੇਰ ਪਹਿਲੀ ਹੀ ਸ਼ੇਅਰ ਕੀਤਾ ਹੈ। ਜੈਜ਼ੀ ਬੀ ਨੇ ਆਪਣੇ ਨਵੇਂ ਗਾਣੇ ‘ਰੂਡ ਬੁਆਏ’ ‘ਤੇ ਰੀਲ ਬਣਾਈ, ਉਸ ਵਿੱਚ ਗੰਨ ਸ਼ਬਦ ਦਾ ਨਾ ਸਿਰਫ਼ ਇਸਤੇਮਾਲ ਕੀਤਾ ਗਿਆ ਹੈ, ਬਲਕਿ ਵੀਡੀਓ ‘ਚ ਜੈਜ਼ੀ ਬੀ ਖੁਦ ਹੱਥਾਂ ਨਾਲ ਗੰਨ ਦਾ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਦੇਖੋ ਵੀਡੀਓ:









ਦੱਸ ਦਈਏ ਕਿ ਬੀਤੇ ਦਿਨ ਯਾਨਿ 29 ਨਵੰਬਰ ਆਖਰੀ ਦਿਨ ਸੀ, ਜਦੋਂ ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਪ੍ਰਮੋਟ ਕਰਨ ਵਾਲੇ ਕੰਟੈਂਟ ਨੂੰ ਹਟਾਉੇਣ ਦੀ ਚੇਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਜੇ ਕੋਈ ਵੀ ਗਾਇਕ ਜਾਂ ਪੰਜਾਬ ਦਾ ਕੋਈ ਵੀ ਨਾਗਰਿਕ ਗੰਨ ਕਲਚਰ ਨੂੰ ਪ੍ਰਮੋਟ ਕਰਦਾ ਨਜ਼ਰ ਆਇਆ, ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਖੈਰ ਹੁਣ ਦੇਖਣਾ ਇਹ ਹੈ ਕਿ ਜੈਜ਼ੀ ਬੀ ਦੇ ਇਸ ਵੀਡੀਓ ‘ਤੇ ਪੰਜਾਬ ਸਰਕਾਰ ਕੀ ਕਦਮ ਚੁੱਕਦੀ ਹੈ।


ਕਾਬਿਲੇਗ਼ੌਰ ਹੈ ਕਿ ਪੰਜਾਬ ‘ਚ ਗੰਨ ਕਲਚਰ ਪ੍ਰਮੋਟ ਕਰਨ ਵਾਲੇ ਗਾਇਕਾਂ ‘ਤੇ ਸਰਕਾਰ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਇਸੇ ਤਹਿਤ ਕਈ ਪੰਜਾਬੀ ਸਿੰਗਰਾਂ ਨੂੰ ਚੇਤਾਵਨੀ ਮਿਲ ਚੁੱਕੀ ਹੈ। ਹਾਲ ਹੀ ‘ਚ ਗਾਇਕ ਹਿੰਮਤ ਸੰਧੂ ਨੂੰ ਵੀ ਆਪਣੇ ਗੀਤ ਦੀ ਤਰੀਕ ਮੁਲਤਵੀ ਕਰਨੀ ਪਈ ਸੀ।