Jazzy B Shares His Success Secret: ਪੰਜਾਬੀ ਸਿੰਗਰ ਤੇ ਐਕਟਰ ਜੈਜ਼ੀ ਬੀ ਲੰਬੇ ਸਮੇਂ ਤੋਂ ਸੁਰਖੀਆਂ 'ਚ ਹਨ। ਉਨ੍ਹਾਂ ਨੇ ਹਾਲ ਹੀ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ 30 ਸਾਲ ਪੂਰੇ ਕੀਤੇ ਹਨ। ਉਹ ਲਗਾਤਾਰ 30 ਸਾਲਾਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹੁਣ ਸਾਲਾਂ ਬਾਅਦ ਜੈਜ਼ੀ ਬੀ ਨੇ ਇੰਡਸਟਰੀ 'ਚ ਕਾਮਯਾਬ ਹੋਣ ਦਾ ਰਾਜ਼ ਦੱਸਿਆ ਹੈ।


ਜੈਜ਼ੀ ਬੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਹੋਣ 'ਤੇ ਬੋਲਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਗਾਇਕ ਨੇ ਆਪਣੀ ਕਾਮਯਾਬੀ ਦਾ ਰਾਜ਼ ਸਭ ਨਾਲ ਸਾਂਝਾ ਕੀਤਾ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਮਿਰਚੀ ਪਲੱਸ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।


ਜੈਜ਼ੀ ਬੀ ਨੇ ਕਿਹਾ, 'ਬਚਪਨ ਤੋਂ ਮਿਊਜ਼ਿਕ ਯਾਨਿ ਸੰਗੀਤ ਮੇਰਾ ਜਨੂੰਨ ਸੀ ਅਤੇ ਅੱਜ ਵੀ ਸੰਗੀਤ ਮੇਰਾ ਜਨੂੰਨ ਹੈ। ਮੈਂ ਜਦੋਂ ਵੀ ਕੋਈ ਸਟੇਜ ਪਰਫਾਰਮੈਂਸ ਕਰਦਾ ਹਾਂ, ਤਾਂ ਹਮੇਸ਼ਾ ਮੈਨੂੰ ਇਹੀ ਲੱਗਦਾ ਹੈ ਕਿ ਇਹ ਮੇਰੀ ਪਹਿਲੀ ਪਰਫਾਰਮੈਂਸ ਹੈ ਤੇ ਆਖਰੀ ਵੀ ਹੋ ਸਕਦੀ ਹੈ। ਮੈਨੂੰ ਮਿਊਜ਼ਿਕ ਬਾਰੇ ਸਭ ਕੁੱਝ ਪਸੰਦ ਹੈ। ਮਿਊਜ਼ਿਕ ਮੇਰਾ ਸੁਪਨਾ ਸੀ ਤੇ ਹਮੇਸ਼ਾ ਰਹੇਗਾ।' ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਨੇ ਹਾਲ ਹੀ 'ਚ ਮਿਊਜ਼ਿਕ ਇੰਡਸਟਰੀ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਨੂੰ ਲੈਕੇ ਉਹ ਕਾਫੀ ਚਰਚਾ ਵਿੱਚ ਹਨ। ਦੱਸ ਦਈਏ ਕਿ ਜੈਜ਼ੀ ਬੀ ਦੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' 1993 'ਚ ਰਿਲੀਜ਼ ਹੋਈ ਸੀ। ਉਹ ਉਦੋਂ ਲੈਕੇ ਹੁਣ ਤੱਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਇਸ ਦੇ ਨਾਲ ਨਾਲ ਹਾਲ ਹੀ ਜੈਜ਼ੀ ਬੀ ਨੇ ਪੰਜਾਬੀ ਫਿਲਮਾਂ 'ਚ ਵੀ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਹੈ। ਉਹ 2022 'ਚ ਫਿਲਮ 'ਸਨੋਮੈਨ' 'ਚ ਨੀਰੂ ਬਾਜਵਾ ਨਾਲ ਨਜ਼ਰ ਆਏ ਸੀ।


ਇਹ ਵੀ ਪੜ੍ਹੋ: ਸਤਿੰਦਰ ਸੱਤੀ ਨੇ ਸ਼ੁਰੂ ਕੀਤਾ ਨਵਾਂ ਸਫਰ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਹੀ ਇਹ ਗੱਲ