Jenny Johal New Song: ਪੰਜਾਬੀ ਗਾਇਕਾ ਜੈਨੀ ਜੌਹਲ ਇੰਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੇ ਨਵੇਂ ਗਾਣੇ `ਲੈਟਰ ਟੂ ਸੀਐਮ` ਕਰਕੇ ਚਰਚਾ `ਚ ਆਈ ਸੀ। ਇਸ ਗਾਣੇ ਵਿੱਚ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਿਆ ਸੀ। ਇਸ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਖਰੀਆਂ ਖਰੀਆਂ ਵੀ ਸੁਣਾਈਆਂ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਸ਼ਿਕਾਇਤ ਤੇ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ। ਇਸ ਮੁੱਦੇ ਨੂੰ ਲੈਕੇ ਕਾਫ਼ੀ ਵਿਵਾਦ ਛਿੜਿਆ ਸੀ।
ਇਸੇ ਵਿਵਾਦ ਦੇ ਦਰਮਿਆਨ ਜੈਨੀ ਜੌਹਲ ਨੇ ਆਪਣੇ ਅਗਲੇ ਗੀਤ ਦਾ ਐਲਾਨ ਕਰ ਦਿੱਤਾ ਹੈ। ਜੌਹਲ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੇ ਫ਼ੈਨਜ਼ ਨਾਲ ਨਿਊਜ਼ ਸ਼ੇਅਰ ਕੀਤੀ। ਜੌਹਲ ਨੇ ਗੀਤ ਦਾ ਪੋਸਟਰ ਰਿਲੀਜ਼ ਕਰ ਕੈਪਸ਼ਨ `ਚ ਲਿਖਿਆ, "ਤੂਫ਼ਾਨ, ਬਹੁਤ ਜਲਦੀ। ਜੁੜੇ ਰਹੋ ਮੇਰੇ ਨਾਲ।" ਦਸ ਦਈਏ ਕਿ ਇਸ ਗੀਤ `ਚ ਬੋਲ ਤੇ ਆਵਾਜ਼ ਖੁਦ ਜੈਨੀ ਜੌਹਲ ਦੇ ਹਨ। ਗੀਤ ਨੂੰ ਪ੍ਰਿੰਸ ਸੱਗੂ ਨੇ ਮਿਊਜ਼ਿਕ ਦਿੱਤਾ ਹੈ। ਇਸ ਗੀਤ ਨੂੰ ਲਾਊਡ ਵੇਵਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
ਕਾਬਿਲੇਗ਼ੌਰ ਹੈ ਕਿ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਗਾਣਾ `ਲੈਟਰ ਟੂ ਸੀਐਮ` ਸ਼ਨੀਵਾਰ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਵਿੱਚ ਗਾਇਕਾ ਨੇ ਮੂਸੇਵਾਲਾ ਲਈ ਇਨਸਾਫ਼ ਮੰਗਿਆ ਸੀ ਤੇ ਨਾਲ ਹੀ ਸੀਐਮ ਭਗਵੰਤ ਮਾਨ ਤੇ ਤਿੱਖੇ ਹਮਲੇ ਵੀ ਕੀਤੇ ਸੀ। ਇਸ ਗੀਤ `ਚ ਜੌਹਲ ਨੇ ਪੰਜਾਬ ਸਰਕਾਰ ਵੱਲੋਂ ਮੂਸੇਵਾਲਾ ਦੀ ਸਕਿਉਰਟੀ ਵਾਪਸ ਲੈਣ ਦੀ ਗੱਲ ਵੀ ਕਹੀ ਸੀ।