Jenny Johal Remembers Sidhu Moosewala: ਸਿੱਧੂ ਮੂਸੇਵਾਲਾ ਦੀ ਮੌਤ ਹੋਏ 6 ਮਹੀਨੇ ਪੂਰੇ ਹੋ ਚੁੱਕੇ ਹਨ। ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਹਾਲ ਹੀ ‘ਚ ਪੰਜਾਬੀ ਗਾਇਕਾ ਜੈਨੀ ਜੌਹਲ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਈ। ਉਸ ਨੇ ਮੂਸੇਵਾਲਾ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦਿਆਂ ਗਾਇਕਾ ਨੇ ਕੈਪਸ਼ਨ ‘ਚ ਲਿਖਿਆ, “ਤੇਰੇ ਮੁੜ ਆਉਣ ਦੀ ਦਿਲ ਆਸ ਅਜੇ ਵੀ ਬਾਕੀ ਹੈ। ਮਿਸ ਯੂ ਫਾਰਐਵਰ ਸ਼ੁੱਭ।”
ਦਸ ਦਈਏ ਕਿ 29 ਨਵੰਬਰ ਨੂੰ ਸਿੱਧੂ ਦੀ ਮੌਤ ਨੂੰ 6 ਮਹੀਨੇ ਹੋਏ ਸੀ। ਉਦੋਂ ਵੀ ਜੈਨੀ ਜੌਹਲ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਈ ਸੀ। ਉਸ ਨੇ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਮੂਸੇਵਾਲਾ ਲਈ ਇਨਸਾਫ ਦੀ ਮੰਗ ਵੀ ਕੀਤੀ ਸੀ।
ਕਾਬਿਲੇਗ਼ੌਰ ਹੈ ਕਿ ਹਾਲ ਹੀ ‘ਚ ਜੈਨੀ ਜੌਹਲ ਨੇ ‘ਲੈਟਰ ਟੂ ਸੀਐਮ’ ਨਾਂ ਦਾ ਗਾਣਾ ਗਾਇਆ ਸੀ। ਜਿਸ ਵਿੱਚ ਉਸ ਨੇ ਮੂਸੇਵਾਲਾ ਦੀ ਸਕਿਉਰਟੀ ਹਟਾਉਣ ਦੀ ਗੱਲ ਨੂੰ ਲੈਕੇ ਪੰਜਾਬ ਸਰਕਾਰ ‘ਤੇ ਤੰਜ ਕੱਸਿਆ ਸੀ। ਇਸ ਦੇ ਨਾਲ ਹੀ ਜੈਨੀ ਨੇ ਗਾਣੇ ਵਿੱਚ ਸਿੱਧੂ ਲਈ ਇਨਸਾਫ ਦੀ ਮੰਗ ਵੀ ਕੀਤੀ ਸੀ। ਇਸ ਗਾਣੇ ‘ਤੇ ਕਾਫੀ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਦੀ ਸ਼ਿਕਾਇਤ ‘ਤੇ ਇਸ ਗਾਣੇ ਨੂੰ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ।