ਅਮੈਲੀਆ ਪੰਜਾਬੀ ਦੀ ਰਿਪੋਰਟ
Jenny Johal New Song Boliyan: ਪੰਜਾਬੀ ਗਾਇਕਾ ਜੈਨੀ ਜੌਹਲ ਅਕਸਰ ਹੀ ਆਪਣੇ ਤੱਤੇ ਗਾਣਿਆਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ, ਪਰ ਨਵੇਂ ਸਾਲ ਤੋਂ ਗਾਇਕਾ ਨੇ ਆਪਣਾ ਟਰੈਕ ਬਦਲ ਲਿਆ ਹੈ ਅਤੇ ਕੁੜੀਆਂ ਵਾਲੇ ਗਾਣੇ ਗਾਉਣ ਲੱਗ ਪਈ ਹੈ। ਜੈਨੀ ਦਾ ਇਹ ਨਵਾਂ ਰੂਪ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਪੰਜਾਬੀ ਮੁਟਿਆਰ ਵਾਲੀ ਲੁੱਕ 'ਚ ਜੈਨੀ ਲਗਾਤਾਰ ਫੈਨਜ਼ ਦਾ ਦਿਲ ਜਿੱਤ ਰਹੀ ਹੈ।
ਇਸ ਤੋਂ ਬਾਅਦ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਇੱਕ ਹੋਰ ਗਾਣਾ 'ਬੋਲੀਆਂ' ਰਿਲੀਜ਼ ਹੋ ਗਿਆ ਹੈ। ਉਸ ਦਾ ਇਹ ਗਾਣਾ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਹ ਗਾਣਾ ਤੁਹਾਨੂੰ ਸੱਭਿਆਚਾਰ ਦੇ ਨਾਲ ਜੋੜਦਾ ਹੈ। ਇਸ ਗਾਣੇ ਦੀ ਖਾਸ ਗੱਲ ਇਹ ਹੈ ਕਿ ਜੈਨੀ ਜੌਹਲ ਨੇ ਇਸ 'ਚ ਗਿੱਧਾ ਪਾਇਆ ਹੈ। ਉਸ ਦੀ ਫੁੱਕ ਪੰਜਾਬੀ ਮੁਟਿਆਰ ਵਾਲੀ ਲੁੱਕ ਤੇ ਗਿੱਧੇ ਨੇ ਸਭ ਦਾ ਦਿਲ ਜਿੱਤ ਲਿਆ ਹੈ। ਇਸ ਗਾਣੇ ਬਾਰੇ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਦੇਖੋ ਉਸ ਦੀ ਪੋਸਟ:
ਦੇਖੌ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਨੇ ਆਪਣਾ ਟਰੈਕ ਚੇਂਜ ਕੀਤਾ ਹੈ। ਉਹ ਹੁਣ ਤੱਤੇ ਗਾਣਿਆਂ ਦੀ ਥਾਂ ਸੌਫਟ ਗਾਣਿਆਂ ਵੱਲ ਆ ਗਈ ਹੈ। ਹਾਲ ਹੀ 'ਚ ਉਸ ਦਾ ਗਾਣਾ 'ਯੂ ਐਂਡ ਮੀ' ਰਿਲੀਜ਼ ਹੋਇਆ ਸੀ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਜੈਨੀ ਜੌਹਲ ਨੇ ਆਪਣੀ ਲੁੱਕ ਵੀ ਬਦਲ ਲਈ ਹੈ। ਉਸ ਨੇ ਟੌਮ ਬੁਆਏ ਦੀ ਜਗ੍ਹਾ ਫੁੱਲ ਪੰਜਾਬੀ ਲੁੱਕ ਅਪਣਾ ਲਈ ਹੈ। ਉਹ ਅਕਸਰ ਹੀ ਸੂਟ ;'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ 'ਚੋਂ ਪਹਿਲੀ ਵਾਰ ਉੱਠੀ ਭਾਨਾ ਸਿੱਧੂ ਲਈ ਆਵਾਜ਼, ਗਾਇਕ ਕਾਕਾ ਨੇ ਸ਼ੇਅਰ ਕੀਤੀ ਪੋਸਟ