Jenny Johal New Song: ਜੈਨੀ ਜੌਹਲ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ, ਜਿਸ ਨੇ ਆਪਣੇ ਕਰੀਅਰ 'ਚ ਹੁਣ ਤੱਕ ਕਈ ਸ਼ਾਨਦਾਰ ਗਾਣੇ ਇੰਡਸਟਰੀ ਨੂੰ ਦਿੱਤੇ ਹਨ। ਇਸ ਦੇ ਨਾਲ ਨਾਲ ਜੈਨੀ ਜੌਹਲ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਗਾਣਿਆਂ 'ਚ ਆਪਣੇ ਤਿੱਖੇ ਬੋਲਾਂ ਕਰਕੇ ਵਧੇਰੇ ਜਾਣੀ ਜਾਂਦੀ ਹੈ। 


ਇਹ ਵੀ ਪੜ੍ਹੋ: ਰਾਖੀ ਸਾਵੰਤ ਆਦਿਲ ਖਾਨ ਦੇ ਖਿਲਾਫ ਕਰੇਗੀ ਮਾਣਹਾਨੀ ਦਾ ਕੇਸ, ਅਦਾਕਾਰਾ ਦੇ ਵਕੀਲ ਨੇ ਕੀਤਾ ਖੁਲਾਸਾ


ਹੁਣ ਜੈਨੀ ਜੌਹਲ ਦੇ ਨਵੇਂ ਗਾਣੇ 'ਸਿਰਜਣਹਾਰੀ' ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਹ ਗਾਣਾ ਜੈਨੀ ਜੌਹਲ ਨੇ 2 ਦਿਨ ਪਹਿਲਾਂ ਰਿਲੀਜ਼ ਕੀਤਾ ਹੈ। ਇਸ ਗਾਣੇ ਨੂੰ ਲਿਖਿਆ ਵੀ ਜੈਨੀ ਨੇ ਹੈ ਤੇ ਆਵਾਜ਼ ਵੀ ਗਾਇਕਾ ਨੇ ਖੁਦ ਦਿੱਤੀ ਹੈ। ਇਸ ਗਾਣੇ 'ਚ ਗਾਇਕਾ ਨੇ ਉਨ੍ਹਾਂ ਔਰਤਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨਾਲ ਸਹੁਰੇ ਪਰਿਵਾਰਾਂ ਤੇ ਉਨ੍ਹਾਂ ਦੇ ਪਤੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ। ਇਸ ਗੀਤ ਦੇ ਬੋਲ ਹਰ ਔਰਤ ਦੇ ਦਿਲ ਨੂੰ ਛੂਹ ਰਹੇ ਹਨ। ਦੇਖੋ ਇਹ ਵੀਡੀਓ:









ਦੇਖੋ ਪੂਰਾ ਗਾਣਾ:



ਕਾਬਿਲੇਗੌਰ ਹੈ ਕਿ ਪੰਜਾਬੀ ਸਿੰਗਰ ਜੈਨੀ ਜੌਹਲ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਉਹ ਗਾਣਿਆਂ 'ਚ ਤਿੱਖੇ ਬੋਲਾਂ ਲਈ ਜਾਣੀ ਜਾਂਦੀ ਹੈ। ਜੈਨੀ ਜੌਹਲ ਦਾ ਨਾਂ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ ਉਸ ਦਾ ਗਾਣਾ 'ਲੈਟਰ ਟੂ ਸੀਐਮ' ਰਿਲੀਜ਼ ਹੋਇਆ ਸੀ। ਇਸ ਗਾਣੇ 'ਚ ਉਸ ਨੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੱਸੇ ਸੀ। ਇਸ ਤੋਂ ਬਾਅਦ ਇਸ ਗਾਣੇ ਨੂੰ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਜੈਨੀ ਆਪਣੇ ਗੀਤਾਂ 'ਚ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਉਂਦੀ ਰਹੀ ਹੈ।


ਇਸ ਤੋਂ ਇਲਾਵਾ ਜੈਨੀ ਨੂੰ ਉਸ ਦੇ ਬੇਬਾਕ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਰਹਿੰਦੀ ਹੈ।


ਇਹ ਵੀ ਪੜ੍ਹੋ: ਫੈਨ ਨੇ ਸ਼ਾਹਰੁਖ ਖਾਨ ਤੋਂ ਗਰਲ ਫਰੈਂਡ ਲਈ ਮੰਗੀ 'ਜਵਾਨ' ਦੀ ਮੁਫਤ ਟਿਕਟ, ਕਿੰਗ ਖਾਨ ਨੇ ਹਾਜ਼ਿਰ ਜਵਾਬੀ ਨਾਲ ਜਿੱਤਿਆ ਦਿਲ