Jenny Johal SOA (State Of Affairs): ਪੰਜਾਬੀ ਗਾਇਕਾ ਜੈਨੀ ਜੌਹਲ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਪਰ ਇਸ ਦੇ ਨਾਲ ਨਾਲ ਗਾਇਕਾ ਦਾ ਵਿਵਾਦਾਂ ਦੇ ਨਾਲ ਵੀ ਰਿਸ਼ਤਾ ਰਿਹਾ ਹੈ। ਉਹ ਹਾਲ ਹੀ ਆਪਣੇ ਗਾਣੇ ‘ਲੈਟਰ ਟੂ ਸੀਐਮ’ ਕਰਕੇ ਸੁਰਖੀਆਂ ‘ਚ ਆ ਗਈ ਸੀ। ਉਸ ਨੇ ਇਸ ਗਾਣੇ ‘ਚ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਲਾਏ ਸੀ। ਇਸ ਦੇ ਨਾਲ ਹੀ ਗਾਣੇ ‘ਚ ਗਾਇਕਾ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ।


ਹੁਣ ਜੈਨੀ ਜੌਹਲ ਦਾ ਨਵਾਂ ਗਾਣਾ ‘ਐਸਓਏ (ਸਟੇਟ ਆਫ ਅਫੇਅਰਜ਼)’ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ਗਾਣੇ ‘ਚ ਗਾਇਕਾ ਆਪਣੇ ਵਿਚਾਰ ਪ੍ਰਗਟ ਕਰਦੀ ਨਜ਼ਰ ਆ ਰਹੀ ਹੈ। ਗਾਣੇ ਦੀ ਹਰ ਦੂਜੀ ਲਾਈਨ ‘ਚ ਜੈਨੀ ਸਿਸਟਮ ਅਤੇ ਪੰਜਾਬ ਸਰਕਾਰ ‘ਤੇ ਤੰਜ ਕਸਦੀ ਹੋਈ ਨਜ਼ਰ ਆ ਰਹੀ ਹੈ। ਇਸ ਗਾਣੇ ‘ਚ ਜੈਨੀ ਨੇ ਦੀਪ ਸਿੱਧੂ, ਸੰਦੀਪ ਅੰਬੀਆ ਤੇ ਸਿੱਧੂ ਮੂਸੇਵਾਲਾ ਬਾਰੇ ਵੱਡੀ ਗੱਲ ਕਹੀ ਹੈ। ਜੈਨੀ ਦੇ ਇਸ ਗੀਤ ‘ਚ ਇੱਕ ਲਾਈਨ ਹੈ, ‘ਦੀਪ ਸੰਦੀਪ ਤੇ ਮੂਸੇਵਾਲਾ ਵਰਗੇ ਹੀਰਿਆਂ ਨੂੰ ਸਿਸਟਮ ਨੇ ਖਾ ਲਿਆ।’ ਦੇਖੋ ਜੈਨੀ ਦੇ ਗਾਣੇ ਦੀ ਝਲਕ:









ਗੀਤ ਬਾਰੇ ਗੱਲ ਕਰੀਏ ਤਾਂ ਇਸ ਗਾਣੇ ਦੇ ਬੋਲ ਖੁਦ ਜੈਨੀ ਜੌਹਲ ਨੇ ਲਿਖੇ ਹਨ ਅਤੇ ਗੀਤ ਨੂੰ ਆਵਾਜ਼ ਵੀ ਖੁਦ ਜੈਨੀ ਨੇ ਦਿੱਤੀ ਹੈ। ਇਸ ਗਾਣੇ ਨੂੰ ਮਿਊਜ਼ਿਕ ਪ੍ਰਿੰਸ ਸੱਗੂ ਨੇ ਦਿੱਤਾ ਹੈ। ਇਸ ਗੀਤ ਨੂੰ ਲਾਊਡ ਵੇਵਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦੇਖੋ ਗਾਣੇ ਦੀ ਪੂਰੀ ਵੀਡੀਓ:



ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਪੰਜਾਬੀ ਇੰਡਸਟਰੀ ਦੀ ਸਫਲ ਗਾਇਕਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਕੁੱਝ ਸਮੇਂ ਪਹਿਲਾਂ ਗਾਇਕਾ ਆਪਣੇ ਗਾਣੇ ਲੈਟਰ ਟੂ ਸੀਐਮ ਕਰਕੇ ਵਿਵਾਦਾਂ ‘ਚ ਘਿਰ ਗਈ ਸੀ। ਦਰਅਸਲ, ਉਸ ਨੇ ਆਪਣੇ ਗੀਤ ‘ਚ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਲਾਏ ਸੀ ਅਤੇ ਨਾਲ ਹੀ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ। ਉਸ ਦੇ ਗਾਣੇ ‘ਤੇ ਵਿਵਾਦ ਹੋਣ ਤੋਂ ਬਾਅਦ ਇਸ ਗਾਣੇ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: ਸਾਲ 2022 ਮਨੋਰੰਜਨ ਜਗਤ ‘ਤੇ ਰਿਹਾ ਭਾਰੀ, ਇਹ ਸ਼ਖਸੀਅਤਾਂ ਦੁਨੀਆ ਤੋਂ ਹੋਈਆਂ ਰੁਖਸਤ