Punjbi SInger Kaka: ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀਂ ਸੁਰਖੀਆਂ `ਚ ਹਨ। ਹਾਲ ਹੀ ਉਨ੍ਹਾਂ ਦੇ ਹਿਸਾਰ ਦੇ ਮਿਊਜ਼ਿਕ ਕੰਸਰਟ `ਚ ਭਾਰੀ ਹੰਗਾਮਾ ਹੋਇਆ ਸੀ। ਉਨ੍ਹਾਂ ਦੇ ਫ਼ੈਨਜ਼ ਨੇ ਵੀਆਈਪੀ ਸੈਕਸ਼ਨ `ਚ ਦਾਖਲ ਹੋ ਕੇ ਕੁਰਸੀਆਂ ਭੰਨੀਆਂ ਤੇ ਬੋਤਲਾਂ ਤੋੜੀਆਂ ਸੀ। ਇਸ ਤੋਂ ਬਾਅਦ ਕਾਕਾ ਕਾਫ਼ੀ ਲਾਈਮਲਾਈਟ `ਚ ਆ ਗਏ ਸੀ। ਹੁਣ ਕਾਕਾ ਨੇ ਇਸੇ ਗੱਲ ਤੇ ਮੀਡੀਆ ਦਾ ਮਜ਼ਾਕ ਉਡਾਉਂਦੇ ਹੋਏ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ।
ਕਾਕਾ ਨੇ ਆਪਣੇ ਕੰਸਰਟ ਦੀ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ `ਚ ਉਹ ਮੀਡੀਆ ਤੇ ਚੁਟਕੀ ਲੈਂਦੇ ਹੋਏ ਨਜ਼ਰ ਆ ਰਹੇ ਹਨ। ਕਾਕਾ ਨੇ ਕੈਪਸ਼ਨ `ਚ ਲਿਖਿਆ, "ਅੱਜ ਦੀ ਤਾਜ਼ਾ ਖਬਰ! ਕਾਕੇ ਦੇ ਲਾਈਵ ਸ਼ੋਅ ਵਿੱਚ ਕਾਕੇ ਦੇ ਹਿਸਾਰ ਵਾਲੇ ਫ਼ੈਨਜ਼ ਨੇ ਕੀਤੀ ਤੋੜ ਭੰਨ੍ਹ। ਫ਼ੈਨਜ਼ ਨਾਲ ਹੋਈ ਗੱਲਬਾਤ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਫ਼ੈਨਜ਼ ਲਾਈਵ ਸ਼ੋਅ `ਚ ਖੜੇ ਹੋ ਕੇ ਐਨਜੁਆਏ ਕਰਨਾ ਚਾਹੁੰਦੇ ਸੀ, ਕੁਰਸੀਆਂ ਤੇ ਬੈਠ ਕੇ ਨਹੀਂ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਕਾਕੇ ਦਾ ਫ਼ਰੀ ਟਿਕਟ ਸ਼ੋਅ ਹੋਵੇ ਤਾਂ ਓਪਨ ਗਰਾਊਂਡ ਚ ਹੋਣਾ ਚਾਹੀਦਾ ਹੈ, ਨਹੀਂ ਤਾਂ ਕਾਕਾ ਨਤੀਜਾ ਭੁਗਤਣ ਲਈ ਤਿਆਰ ਰਹੇ। ਜਨਹਿੱਤ ਵਿੱਚ ਜਾਰੀ। ਅਗਲੇ ਸ਼ੋਅ ਦੀ ਤਿਆਰੀ! ਅਗਲੀ ਅਪਡੇਟ ਲਈ ਜੁੜੇ ਰਹੋ, ਜਲਦੀ ਲੈਕੇ ਆਵਾਂਗੇ ਅਗਲੀ ਖਬਰ।"
ਕਾਬਿਲੇਗ਼ੌਰ ਹੈ ਕਿ ਪਿਛਲੇ ਦਿਨੀਂ ਕਾਕਾ ਨੇ ਸੋਸ਼ਲ ਮੀਡੀਆ ਤੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ, ਇਸ ਤੋਂ ਬਾਅਦ ਉਹ ਸੁਰਖੀਆਂ `ਚ ਆ ਗਏ ਸੀ। ਇਹ ਖਬਰਾਂ ਮੀਡੀਆ `ਚ ਆਉਣ ਤੋਂ ਬਾਅਦ ਕਾਕੇ ਨੇ ਉਦੋਂ ਵੀ ਮੀਡੀਆ ਤੇ ਤਿੱਖੇ ਤੰਜ ਕੱਸੇ ਸੀ।