Punjabi Singer Kaka Special Gift For Fans: ਪੰਜਾਬੀ ਗਾਇਕ ਕਾਕਾ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਰਿਹਾ ਹੈ। ਉਸ ਨੇ ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਆਪਣੇ ਇੱਕ ਪ੍ਰਸ਼ੰਸਕ ਨੂੰ ਅਈਫੋਨ 15 ਪ੍ਰੋ ਮੈਕਸ ਗਿਫਟ ਕੀਤਾ ਸੀ। ਕਾਕੇ ਨੇ ਕਾਫੀ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਜੋ ਵੀ ਕੋਈ ਉਸ ਦੇ ਗੀਤਾਂ 'ਤੇ ਸਭ ਤੋਂ ਵੱਧ ਰੀਲਾਂ ਬਣਾ ਕੇ ਪਾਵੇਗਾ, ਉਸ ਨੂੰ ਕਾਕਾ ਆਈਫੋਨ 15 ਪ੍ਰੋ ਮੈਕਸ ਇਨਾਮ 'ਚ ਦੇਵੇਗਾ। ਇਸ ਤੋਂ ਬਾਅਦ ਕਾਕੇ ਦੇ ਫੈਨਜ਼ ਲਈ ਇੱਕ ਹੋਰ ਖਾਸ ਖਬਰ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਇਸ ਗੱਲ ਤੋਂ ਸਖਤ ਨਫਰਤ ਕਰਦੀ ਹੈ ਧੀ ਸੁਹਾਨਾ? 'ਆਰਚੀਜ਼' ਅਭਿਨੇਤਰੀ ਨੇ ਖੁਦ ਕੀਤਾ ਖੁਲਾਸਾ


ਗਾਇਕ ਕਾਕੇ ਨੇ ਆਪਣੀ ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਫੈਨਜ਼ ਲਈ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ। ਕਾਕੇ ਦਾ ਕਹਿਣਾ ਹੈ ਕਿ ਜੋੋ ਉਸ ਦੀ ਨਵੀਂ ਐਲਬਮ 'ਬਿੱਲੋ ਕਹਿੰਦੀ' ਰਿਲੀਜ਼ ਹੋਈ ਹੈ, ਜੋ ਕੋਈ ਯੂਟਿਊਬ 'ਤੇ ਜਾ ਕੇ ਉਸ ਐਲਬਮ ਦੇ ਵੀਡੀਓ 'ਤੇ ਕਮੈਂਟ ਕਰੇਗਾ, ਜਿਸ ਦੇ ਕਮੈਂਟ ਨੂੰ ਸਭ ਤੋਂ ਪਹਿਲਾਂ 10 ਹਜ਼ਾਰ ਲਾਈਕ ਮਿਲਣਗੇ, ਉਸ ਨੂੰ ਕਾਕਾ ਬੁਲੇਟ ਮੋਟਰ ਸਾਈਕਲ ਇਨਾਮ 'ਚ ਦੇਵੇਗਾ। ਜਾਂ ਫਿਰ ਬੁਲੇਟ ਦੀ ਕੀਮਤ ਦੀ ਕੋਈ ਵੀ ਚੀਜ਼ ਜੋ ਉਸ ਦਾ ਪ੍ਰਸ਼ੰਸਕ ਮੰਗੇਗਾ। ਉਹ ਉਸ ਨੂੰ ਦੇਵੇਗਾ। ਦੇਖੋ ਇਹ ਵੀਡੀਓ:









ਕਾਕੇ ਦੇ ਇਸ ਵੀਡੀਓ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਕਾ ਪਹਿਲਾ ਪੰਜਾਬੀ ਗਾਇਕ ਹੈ, ਜਿਸ ਨੇ ਫੈਨਜ਼ ਨੂੰ ਇਨਾਮ ਦੇਣ ਦਾ ਟਰੈਂਡ ਸ਼ੁਰੂ ਕੀਤਾ ਹੈ। ਇਸ ਗੱਲ ਤੋਂ ਕਾਕੇ ਦੇ ਫੈਨਜ਼ ਕਾਫੀ ਖੁਸ਼ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਦੀ ਐਲਬਮ 'ਬਿੱਲੋ ਕਹਿੰਦੀ' ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਕਾਫੀ ਜ਼ਿਆਂਦਾ ਪਸੰਦ ਕੀਤਾ ਜਾ ਰਿਹਾ ਹੈ। 


ਇਹ ਵੀ ਪੜ੍ਹੋ: ਧਰਮਿੰਦਰ ਦੀ ਧੀ ਈਸ਼ਾ ਦਿਓਲ ਪਤੀ ਭਰਤ ਤਖਤਾਨੀ ਤੋਂ ਵਿਆਹ ਦੇ 12 ਸਾਲ ਬਾਅਦ ਹੋਈ ਵੱਖ, ਦੋਵਾਂ ਨੇ ਸਾਂਝਾ ਬਿਆਨ ਜਾਰੀ ਕਰ ਕੀਤੀ ਪੁਸ਼ਟੀ