ਅਮੈਲੀਆ ਪੰਜਾਬੀ ਦੀ ਰਿਪੋਰਟ


Singer Kaka Gifted His Fan iPhone 15 Pro Max: ਪੰਜਾਬੀ ਗਾਇਕ ਕਾਕਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਹੀ ਰਹਿੰਦਾ ਹੈ। ਉਹ ਆਪਣੇ ਗਾਣਿਆਂ ਨਾਲੋਂ ਜ਼ਿਆਦਾ ਆਪਣੀ ਰੰਗੀਨ ਮਿਜ਼ਾਜ ਜ਼ਿੰਦਗੀ ਕਰਕੇ ਸੁਰਖੀਆ ਬਟੋਰਦਾ ਹੈ। ਹੁਣ ਗਾਇਕ ਕਾਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਬੋਲਦਾ ਨਜ਼ਰ ਆ ਰਿਹਾ ਹੈ ਕਿ "ਮੈਂ ਪਹਿਲਾਂ ਕਿਹਾ ਸੀ ਕਿ ਜਿਹੜਾ ਫੈਨ ਮੇਰੇ ਗਾਣਿਆਂ 'ਤੇ ਸਭ ਤੋਂ ਵਧੀਆ ਰੀਲ ਬਣਾਵੇਗਾ, ਉਸ ਨੂੰ ਮੈਂ ਆਈਫੋਨ 15 ਪ੍ਰੋ ਮੈਕਸ ਗਿਫਟ ਕਰਾਂਗਾ। ਮੈਨੂੰ ਉਹ ਫੈਨ ਲੱਭ ਗਿਆ, ਉਹ ਮੈਨੂੰ ਬੜਾ ਸਪੋਰਟ ਕਰਦਾ ਹੈ। ਸਭ ਤੋਂ ਜ਼ਿਆਦਾ ਉਹ ਮੇਰੇ ਗਾਣਿਆਂ 'ਤੇ ਰੀਲਾਂ ਬਣਾਉਂਦਾ ਹੈ।"


ਇਸ ਤੋਂ ਬਾਅਦ ਕਾਕਾ ਆਪਣੇ ਹਮਸ਼ਕਲ ਫੈਨ ਦੇ ਨਾਲ ਨਜ਼ਰ ਆਉਂਦਾ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ (ਪਹਿਲਾਂ ਇਲਾਹਾਬਾਦ) ਦਾ ਰਹਿਣ ਵਾਲਾ ਹੈ। ਕਾਕੇ ਨੇ ਇਸ ਫੈਨ ਦੇ ਨਾਲ ਚੰਡੀਗੜ੍ਹ 'ਚ ਮੁਲਾਕਾਤ ਕੀਤੀ। ਇੱਥੋਂ ਦੇ ਹੀ ਇੱਕ ਸ਼ੌਪਿੰਗ ਮਾਲ 'ਚ ਕਾਕੇ ਨੇ ਉਸ ਨੂੰ ਫੋਨ ਗਿਫਟ ਕੀਤਾ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦੇਖੋ:


ਇਹ ਵੀ ਪੜ੍ਹੋ: ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗਾਣਾ 'ਪਾਪ ਹੋ ਗਿਆ' ਹੋਇਆ ਰਿਲੀਜ਼, ਗੀਤ ਦੇ ਬੋਲ ਜਿੱਤਣਗੇ ਦਿਲ









ਕਾਕੇ ਦੇ ਫੈਨ ਨੇ ਆਈਫੋਨ ਮਿਲਣ ਤੋਂ ਬਾਅਦ ਇੰਝ ਕੀਤਾ ਰਿਐਕਟ
ਕਾਕੇ ਦੇ ਇਸ ਫੈਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਈਫੋਨ 15 ਪ੍ਰੋ ਮੈਕਸ ਲੈਕੇ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਉਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਿਖਿਆ, 'ਗੌਡ ਗਿਫਟ। ਲਵ ਯੂ ਗੌਡ'। ਕਾਕੇ ਦਾ ਇਹ ਫੈਨ ਗਾਇਕ ਨੂੰ ਆਪਣਾ ਗੌਡ ਯਾਨਿ ਰੱਬ ਮੰਨਦਾ ਹੈ। ਦੇਖੋ ਉਸ ਦੀ ਵੀਡੀਓ:






ਕਾਬਿਲੇਗ਼ੌਰ ਹੈ ਕਿ ਗਾਇਕ ਕਾਕਾ ਦੀ ਈਪੀ 'ਬਿੱਲੋ ਕਹਿੰਦੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਕਾ ਆਪਣੀ ਪਰਸਨਲ ਲਾਈਫ ਕਰਕੇ ਵੀ ਸੁਰਖੀਆਂ 'ਚ ਰਹਿੰਦਾ ਹੈ। ਉਹ ਹਾਲ ਹੀ 'ਚ ਦੁਬਈ 'ਚ ਇੱਕ ਲੜਕੀ ਦੇ ਨਾਲ ਸੀ। ਜਿਸ ਨੂੰ ਉਸ ਨੇ ਆਪਣੀ ਗਰਲ ਫਰੈਂਡ ਦੱਸਿਆ ਹੈ। 


ਇਹ ਵੀ ਪੜ੍ਹੋ: ਪੂਰੀ ਫਿਲਮ ਇੰਡਸਟਰੀ ਪੂਨਮ ਪਾਂਡੇ ਨੂੰ ਪਾ ਰਹੀ ਲਾਹਨਤਾਂ, ਇਸ ਫਿਲਮ ਮੇਕਰ ਨੇ ਅਦਾਕਾਰਾ ਖਿਲਾਫ ਕੀਤੀ ਕਾਰਵਾਈ ਦੀ ਮੰਗ