Punjabi Singer Kaka New Song: ਪੰਜਾਬੀ ਗਾਇਕ ਕਾਕਾ ਅਕਸਰ ਹੀ ਲਾਈਮਲਾਈਟ 'ਚ ਰਹਿੰਦਾ ਹੈ। ਉਸ ਦੇ ਗਾਣਿਆਂ ਲਈ ਤਾਂ ਉਹ ਸੁਰਖੀਆਂ 'ਚ ਰਹਿੰਦਾ ਹੈ, ਤੇ ਨਾਲ ਹੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਉਹ ਚਰਚਾ 'ਚ ਰਹਿੰਦਾ ਹੈ।
ਪਰ ਹੁਣ ਕਾਕੇ ਨੂੰ ਲੈਕੇ ਜੋ ਅਪਡੇਟ ਸਾਹਮਣੇ ਆ ਰਹੀ ਹੈ, ਉਸ ਨੂੰ ਸੁਣ ਕੇ ਕਾਕੇ ਦੇ ਫੈਨਜ਼ ਖੁਸ਼ ਹੋ ਜਾਣਗੇ। ਕਾਕੇ ਦਾ ਨਵਾਂ ਗਾਣਾ 'ਗੀਤ ਲੱਗਦੈ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ;ਚ ਕਾਕਾ ਪੰਜਾਬੀ ਮਾਡਲ ਤੇ ਟੀਵੀ ਅਦਾਕਾਰਾ ਕਨਿਕਾ ਮਾਨ ਨਾਲ ਰੋਮਾਂਸ ਕਰਦਾ ਨਜ਼ਰ ਆ ਰਿਹਾ ਹੈ। ਗਾਣੇ ਦੀ ਵੀਡੀਓ ਕਾਕੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ। ਦੇਖੋ ਇਹ ਵਡਿੀਓ:
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਕਾਕਾ ਆਂਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਅਕਸਰ ਚਰਚਾ ਵਿੱਚ ਰਹਿੰਦਾ ਹੈ। ਉਹ ਅਕਸਰ ਆਪਣੀਆਂ ਪੋਸਟਾਂ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ 'ਗੀਤ ਲੱਗਦੈ' ਤੋਂ ਪਹਿਲਾਂ ਕਾਕੇ ਦਾ ਗਾਣਾ 'ਸ਼ੇਪ' ਰਿਲੀਜ਼ ਹੋਇਆ ਸੀ। ਇਹ ਗਾਣਾ ਕਾਫੀ ਸਮੇਂ ਤੱਕ ਟਰੈਂਡਿੰਗ 'ਚ ਰਿਹਾ ਸੀ। ਸੋਸ਼ਲ ਮੀਡੀਆ 'ਤੇ ਵੀ ਇਸ ਗੀਤ 'ਤੇ ਖੂਬ ਰੀਲਾਂ ਬਣੀਆਂ ਸੀ। ਦੂਜੇ ਪਾਸੇ, ਕਾਕਾ ਇਸ ਸਾਲ ਐਕਟਿੰਗ 'ਚ ਵੀ ਹੱਥ ਅਜ਼ਮਾਉਣ ਜਾ ਰਿਹਾ ਹੈ। ਉਹ ਫਿਲਮ 'ਵ੍ਹਾਈਟ ਪੰਜਾਬ' 'ਚ ਐਕਟਿੰਗ ਕਰਦਾ ਨਜ਼ਰ ਆਉਣ ਵਾਲਾ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਹੋ ਸਕਦੀ ਹੈ। ਇਸ ਫਿਲਮ ਦੀ ਕਹਾਣੀ ਗੈਂਗਸਟਰਾਂ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।