Punjabi Singer Opened His Own Library: ਪੰਜਾਬੀ ਗਾਇਕ ਕਾਕਾ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਰਹਿੰਦਾ ਹੈ। ਉਹ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਨਾਲ ਕਾਕੇ ਦੇ ਗੀਤਾਂ ਤੋਂ ਜ਼ਿਆਦਾ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਚਰਚਾ ਹੁੰਦੀ ਹੈ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਕੋਚੈਲਾ ਪਰਫਾਰਮੈਂਸ ਦਾ ਪੂਰਾ ਵੀਡੀਓ ਹੋਇਆ ਜਾਰੀ, ਦੇਖਣ ਲਈ ਕਰਨਾ ਪਵੇਗਾ ਇਹ ਕੰਮ
ਹੁਣ ਗਾਇਕ ਕਾਕਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਖੂਬ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦਰਅਸਲ, ਉਸ ਨੇ ਆਪਣੇ ਜੱਦੀ ਪਿੰਡ ਚੰਦੂਮਾਜਰਾ 'ਚ ਲਾਇਬ੍ਰੇਰੀ ਖੋਲੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਆਪਣੇ ਪਿੰਡ ਦੀ ਝਲਕ ਦਿਖਾਈ। ਨਾਲ ਹੀ ਉਸ ਨੇ ਲਾਇਬ੍ਰੇਰੀ ਦਿਖਾਈ। ਇਹ ਲਾਇਬ੍ਰੇਰੀ ਬਿਲਕੁਲ ਕਾਕੇ ਦੇ ਘਰ ਦੇ ਨਾਲ ਹੈ। ਇਸ ਵੀਡੀਓ 'ਚ ਤੁਸੀਂ ਉਸ ਦਾ ਘਰ ਵੀ ਦੇਖ ਸਕਦੇ ਹੋ। ਕਾਕੇ ਨੇ ਇਹ ਲਾਇਬ੍ਰੇਰੀ ਆਪਣੇ ਜਾਂ ਆਪਣੇ ਪਿੰਡ ਲਈ ਨਹੀਂ ਖੋਲੀ। ਉਸ ਨੇ ਵੀਡੀਓ 'ਚ ਕਿਹਾ ਕਿ ਇਸ ਲਾਇਬ੍ਰੇਰੀ 'ਚ ਉਹ ਸਭ ਦਾ ਸਵਾਗਤ ਕਰੇਗਾ।
27 ਅਪ੍ਰੈਲ ਤੋਂ ਬਾਅਦ ਸਭ ਲਈ ਖੁੱਲ੍ਹ ਜਾਵੇਗੀ ਲਾਇਬ੍ਰੇਰੀ
ਕਾਕੇ ਨੇ ਆਪਣੀ ਵੀਡੀਓ 'ਚ ਕਿਹਾ ਕਿ 27 ਅਪ੍ਰੈਲ ਤੋਂ ਬਾਅਦ ਇਹ ਲਾਇਬ੍ਰੇਰੀ ਸਭ ਦੇ ਲਈ ਖੋਲ ਦਿੱਤੀ ਜਾਵੇਗੀ। ਤੁਸੀਂ ਵੀ ਦੇਖੋ ਕਾਕੇ ਦੀ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਕਾਕਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ 2017 ਵਿੱਚ ਆਪਣੀ ਗਾਇਕੀ ਦਾ ਕਰੀਅਰ ਸ਼ੁਰੂ ਕੀਤਾ ਸੀ। 6 ਸਾਲਾਂ ਵਿੱਚ ਹੀ ਉਸ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਨਾਲ ਨਾਲ ਬਹੁਤ ਉੱਚਾ ਮੁਕਾਮ ਹਾਸਲ ਕਰ ਲਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਦਾ ਗਾਣਾ 'ਸ਼ੇਪ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਹ ਗਾਣਾ ਸੋਸ਼ਲ ਮੀਡੀਆ 'ਤੇ ਕਾਫੀ ਟਰੈਂਡ ਕਰ ਰਿਹਾ ਹੈ। ਇੰਸਟਾਗ੍ਰਾਮ 'ਤੇ ਇਸ ਗਾਣੇ 'ਤੇ ਹੁਣ ਤੱਕ 1.3 ਮਿਲੀਅਨ ਰੀਲਾਂ ਤੇ ਵੀਡੀਓਜ਼ ਬਣ ਚੁੱਕੇ ਹਨ।