Punjabi Singer Kaka: ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀਂ ਲਗਾਤਾਰ ਚਰਚਾ `ਚ ਬਣੇ ਹੋਏ ਹਨ। ਹਾਲ ਹੀ `ਚ ਉਨ੍ਹਾ ਦਾ ਗੀਤ ਮਿੱਟੀ ਦੇ ਟਿੱਬੇ ਰਿਲੀਜ਼ ਹੋਇਆ ਸੀ। ਲੋਕਾਂ ਨੂੰ ਇਹ ਗੀਤ ਖਾਸਾ ਪਸੰਦ ਆ ਰਿਹਾ ਹੈ। ਇਹ ਗੀਤ ਯੂਟਿਊਬ ਤੇ ਮਿਊਜ਼ਿਕ ਲਈ ਟਰੈਂਡਿੰਗ `ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟੈਲੇਂਟ ਤੇ ਕਾਬਲੀਅਤ ਦੇ ਦਮ `ਤੇ ਪੰਜਾਬੀ ਇੰਡਸਟਰੀ `ਚ ਆਪਣਾ ਨਾਂ ਚਮਕਾਇਆ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰ ਹਿੱਟ ਗੀਤ ਦਿਤੇ ਹਨ।
ਕਾਕਾ ਨੇ ਸੋਸ਼ਲ ਮੀਡੀਆ `ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਚ ਸਿੰਗਰ ਆਪਣੀ ਕਾਲੀ ਥਾਰ ਦੇ ਉੱਪਰ ਚੜ੍ਹ ਕੇ ਸਮੁਦਰ ਦੇ ਕਿਨਾਰੇ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਕਾਰ ਦੇ ਉੱਪਰ ਚੜ੍ਹ ਕੇ ਕਾਕਾ ਨੇ ਕਮਾਲ ਦਾ ਬੈਲੇਂਸ ਬਣਾਇਆ ਹੈ। ਹਾਲਾਂਕਿ ਉਹ ਵਿੱਚ ਵਿੱਚ ਕਿਤੇ ਕਿਤੇ ਡਗਮਾਏ ਵੀ ਹਨ, ਬਾਵਜੂਦ ਇਸ ਦੇ ਉਨ੍ਹਾਂ ਦਾ ਬੈਲੇਂਸ ਨਹੀਂ ਵਿਗੜਿਆ।ਦੇਖੋ ਵੀਡੀਓ:
ਇਸ ਵੀਡੀਓ `ਚ ਕਾਕਾ ਨੇ ਕੈਪਸ਼ਨ ਪਾਈ, "ਦਰਸ਼ਕਾਂ ਦੀ ਫ਼ਰਮਾਇਸ਼ `ਤੇ ਇੱਕ ਵਾਰ ਫ਼ਿਰ।" ਇਸ ਦੇ ਨਾਲ ਬੈਕਗਰਾਊਂਡ `ਚ ਉਨ੍ਹਾਂ ਨੇ ਆਪਣਾ ਹਾਲ ਹੀ `ਚ ਰਿਲੀਜ਼ ਹੋਇਆ ਗੀਤ ਮਿੱਟੀ ਦੇ ਟਿੱਬੇ ਲਗਾਇਆ ਹੈ।
ਕਾਬਿਲੇਗ਼ੌਰ ਹੈ ਕਿ ਕਾਕਾ ਨੂੰ ਕਾਲਾ ਲਿਬਾਸ, ਤੀਜੀ ਸੀਟ ਤੇ ਟੈਂਪਰੇਰੀ ਪਿਆਰ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ।
ਕਾਕਾ ਦੇ ਇਸ ਸਟੰਟ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਇਸ ਵੀਡੀਓ `ਤੇ ਹਜ਼ਾਰਾਂ ਲਾਈਕਸ ਤੇ ਕਮੈਂਟਸ ਦੇਖਣ ਨੂੰ ਮਿਲ ਰਹੇ ਹਨ।
ਦਸ ਦਈਏ ਕਿ ਕਾਕਾ ਆਪਣੇ ਵੱਖਰੇ ਸਟਾਈਲ ਲਈ ਜਾਣੇ ਜਾਂਦੇ ਹਨ। ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਆਟੋ ਚਲਾਉਂਦੇ ਹੋਏ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ। ਜੋ ਕਿ ਕਾਫ਼ੀ ਵਾਇਰਲ ਹੋ ਗਈ ਸੀ।