Punjabi Singer Kaka Looklike: ਕਹਿੰਦੇ ਹਨ ਕਿ ਹਰ ਇਨਸਾਨ ਦੇ ਦੁਨੀਆ 'ਚ 7 ਹਮਸ਼ਕਲ ਹੁੰਦੇ ਹਨ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਸੈਲੇਬ੍ਰਿਟੀਆਂ ਦੇ ਹਮਸ਼ਕਲ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਪੰਜਾਬੀ ਗਾਇਕ ਕਾਕਾ ਦਾ ਵੀ ਇੱਕ ਹਮਸ਼ਕਲ ਸਾਹਮਣੇ ਆਇਆ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਉਸ ਦੀਆਂ ਵੀਡੀਓਜ਼ ਨੂੰ ਦੇਖ ਕੇ ਅਸਲੀ ਨਕਲੀ ਦੀ ਪਛਾਣ ਕਰਨਾ ਕਾਫੀ ਮੁਸ਼ਕਲ ਹੈ, ਕਿਉਂਕਿ ਉਸ ਦੀ ਸ਼ਕਲ ਕਾਕੇ ਨਾਲ ਕਾਫੀ ਮਿਲਦੀ ਜੁਲਦੀ ਹੈ।
ਕਾਕੇ ਦੇ ਇਸ ਡਾਇ ਹਾਰਡ ਫੈਨ ਦਾ ਨਾਂ ਰਾਸ਼ਿਦ ਅਲੀ ਹੈ ਅਤੇ ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਹ ਆਪਣੇ ਆਪ ਨੂੰ ਗਾਇਕ ਦਾ ਵੱਡਾ ਫੈਨ ਦੱਸਦਾ ਹੈ ਅਤੇ ਇਸ ਨੇ ਸੋਸ਼ਲ ਮੀਡੀਆ 'ਤੇ ਵੀ ਆਪਣਾ ਨਾਂ ਕਾਕਾ ਪਾਕਿਸਤਾਨੀ ਰੱਖਿਆ ਹੋਇਆ ਹੈ। ਦੇਖੋ ਉਸ ਦੀ ਸੋਸ਼ਲ ਮੀਡੀਆ ਪੋਸਟ:
ਦੇਖੋ ਉਸ ਦਾ ਇੱਕ ਹੋਰ ਵੀਡੀਓ:
ਗਾਇਕ ਕਾਕਾ ਨੇ ਆਪਣੇ ਹਮਸ਼ਕਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਕਿਹਾ, "ਕਾਕਾ ਪਾਕਿਸਤਾਨੀ ਨੂੰ ਦੇਖ ਲਓ, ਕਦੇ ਲਾਲ ਸੂਟ ਵਾਲੀ ਨੂੰ ਆਫਿਸ ਲੈਕੇ ਜਾ ਰਿਹਾ, ਕਦੇ ਕਿਸੇ ਨੂੰ। ਇੰਨੀਂ ਕੁੜੀਆਂ ਤਾਂ ਮੇਰੇ 'ਤੇ ਵੀ ਨਹੀਂ ਮਰਦੀਆਂ। ਬਾਈ ਮੇਰੇ ਸਾਰੇ ਫਾਲੋਅਰਜ਼ ਨੂੰ ਬੇਨਤੀ ਹੈ ਕਿ ਮੇਰੇ ਡੁਪਲੀਕੇਟ ਤੇ ਫੈਨ ਪੇਜਿਜ਼ ਨੂੰ ਸਪੋਰਟ ਕਰਿਆ ਕਰੋ। ਮੈਨੂੰ ਖੁਸ਼ੀ ਹੁੰਦੀ, ਜਦੋਂ ਲਿਟਲ ਕਾਕੇ ਦੇ ਮੈਂ 2-3 ਲੱਖ ਫਾਲੋਅਰਜ਼ ਦੇਖਦਾ।"
ਕਾਬਿਲੇਗ਼ੌਰ ਹੈ ਕਿ ਕਾਕੇ ਦਾ ਹਾਲ ਹੀ 'ਚ ਗਾਣਾ 'ਸ਼ੇਪ' ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ ਮਿਲੀਅਨਜ਼ ਵਿੱਚ ਵਿਊਜ਼ ਮਿਲ ਚੁੱਕੇ ਹਨ।