Kaka Gets Brutally Trolled For His Dark Comlexion: ਪੰਜਾਬੀ ਗਾਇਕ ਕਾਕਾ ਪੰਜਾਬੀ ਇੰਡਸਟਰੀ ਦੇ ਵੱਡੇ ਗਾਇਕਾਂ 'ਚੋਂ ਇੱਕ ਬਣ ਚੁੱਕਿਆ ਹੈ। ਉਸ ਦੇ ਲਗਾਤਾਰ ਕਈ ਗਾਣੇ ਸੁਪਰਹਿੱਟ ਹੋਏ ਤੇ ਨਾਲ ਹੀ ਟਰੈਂਡਿੰਗ 'ਚ ਵੀ ਰਹੇ। ਬਾਵਜੂਦ ਇਸ ਦੇ ਕਾਕੇ ਨੂੰ ਹਮੇਸ਼ਾ ਹੀ ਉਸ ਦੇ ਸਕਿਨ ਕੱਲਰ ਯਾਨਿ ਰੰਗ ਲਈ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।

  


ਇਹ ਵੀ ਪੜ੍ਹੋ: 'ਬਿੱਗ ਬੌਸ ਓਟੀਟੀ 2' ਸਲਮਾਨ ਖਾਨ ਸਾਹਮਣੇ ਕ੍ਰਿਸ਼ਨਾ ਅਭਿਸ਼ੇਕ ਨੇ ਗੋਵਿੰਦਾ 'ਤੇ ਕੱਸਿਆ ਤਿੱਖਾ ਤੰਜ, ਕਿਹਾ- 'ਮੇਰਾ ਮਾਮਾ ਮੇਰੇ ਨਾਲ...'


ਹਾਲ ਹੀ 'ਚ ਕਾਕੇ ਦਾ ਨਵਾਂ ਗਾਣਾ 'ਗੀਤ ਲੱਗਦੈ' ਰਿਲੀਜ਼ ਹੋਇਆ ਹੈ। ਇਹ ਗੀਤ ਰਿਲੀਜ਼ ਹੁੰਦੇ ਸਾਰ ਲੋਕਾਂ ਦੀ ਪਸੰਦ ਤਾਂ ਬਣਿਆ ਹੀ, ਤੇ ਨਾਲ ਹੀ ਕਈ ਦੇਸ਼ਾਂ 'ਚ ਟਰੈਂਡ ਵੀ ਕਰ ਰਿਹਾ ਹੈ। ਇਸ ਦਰਮਿਆਨ ਬੀਤੇ ਦਿਨੀਂ ਕਾਕੇ ਨੇ ਮਾਡਲ ਤੇ ਅਦਾਕਾਰਾ ਕਨਿਕਾ ਮਾਨ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ। ਇਹ ਤਸਵੀਰਾਂ ਉਸ ਦੇ ਗਾਣੇ ਦੀ ਸ਼ੂਟਿੰਗ ਦੌਰਾਨ ਲਈਆਂ ਗਈਆਂ ਸਨ। ਪਰ ਲੋਕਾਂ ਨੇ ਕਾਕੇ ਦਾ ਉਸ ਦੇ ਸਾਂਵਲੇ ਰੰਗ ਦੇ ਲਈ ਖੂਬ ਮਜ਼ਾਕ ਉਡਾਇਆ। 


ਹਾਲਾਂਕਿ ਕਾਕੇ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਾਫੀ ਵਧੀਆ ਕਮੈਂਟ ਕਰ ਰਹੇ ਸੀ। ਪਰ ਇਸ ਦਰਮਿਆਨ ਕਈ ਲੋਕਾਂ ਨੇ ਇਤਰਾਜ਼ਯੋਗ ਕਮੈਂਟ ਵੀ ਕੀਤੇ। ਕਮੈਂਟਸ ਬਾਰੇ ਬਾਅਦ 'ਚ ਗੱਲ ਕਰਦੇ ਹਾਂ, ਪਹਿਲਾਂ ਤੁਸੀਂ ਦੇਖ ਲਓ ਇਹ ਤਸਵੀਰਾਂ:









ਇਨ੍ਹਾਂ ਤਸਵੀਰਾਂ 'ਤੇ ਲੋਕ ਕਾਫੀ ਇਤਰਾਜ਼ਯੋਗ ਕਮੈਂਟਸ ਕਰ ਰਹੇ ਹਨ। ਖਾਸ ਕਰਕੇ ਗਾਇਕ ਨੂੰ ਉਸ ਦੇ ਰੰਗ ਦੀ ਵਜ੍ਹਾ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਦੁੱਧ 'ਚ ਮੱਖੀ ਡਿੱਗ ਗਈ।' ਇੱਕ ਹੋਰ ਸ਼ਖਸ ਨੇ ਲਿਿਖਿਆ, 'ਮਿਲਕੀ ਬਾਰ ਤੇ ਡੇਅਰੀ ਮਿਲਕ ਦੀ ਜੋੜੀ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ।' ਇੱਕ ਹੋਰ ਸ਼ਖਸ ਨੇ ਲਿਿਖਿਆ, 'ਚੰਦ ਨੂੰ ਗ੍ਰਹਿਣ ਲੱਗ ਗਿਆ।' ਪੜ੍ਹੋ ਇਹ ਕਮੈਂਟਸ:














ਕਾਬਿਲੇਗ਼ੌਰ ਹੈ ਕਿ ਕਾਕਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਕਾਕੇ ਨੇ ਆਾਪਣੇ 7 ਸਾਲ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।


ਇਹ ਵੀ ਪੜ੍ਹੋ: 'ਗਦਰ 2' ਤੇ 'OMG2' ਇਕੱਠੀਆਂ ਰਿਲੀਜ਼ ਹੋਣ 'ਤੇ ਸੰਨੀ ਦਿਓਲ ਨੇ ਕੀਤਾ ਰਿਐਕਟ, ਬੋਲੇ- 'ਮੈਨੂੰ ਸਮਝ ਨਹੀਂ ਆਉਂਦਾ ਲੋਕ...'