Punjabi Singer Kaka: ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦਾ ਗੀਤ `ਮਿੱਟੀ ਦੇ ਟਿੱਬੇ` ਜ਼ਬਰਦਸਤ ਹਿੱਟ ਹੋ ਗਿਆ ਹੈ। ਇਹ ਗੀਤ ਹਰ ਦਿਨ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਯੂਟਿਊਬ ਤੇ ਇਸ ਗੀਤ ਨੂੰ ਇੱਕ ਮਹੀਨੇ `ਚ 5 ਕਰੋੜ ਦੇ ਕਰੀਬ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਕਾਕਾ ਇੰਨੀਂ ਦਿਨੀਂ ਕੈਨੇਡਾ ਟੂਰ ਤੇ ਹਨ। ਉਹ ਕੈਨੇਡਾ ਦੇ ਵੱਖੋ ਵੱਖ ਸ਼ਹਿਰਾਂ `ਚ ਮਿਊਜ਼ਿਕ ਕੰਸਰਟ ਕਰ ਰਹੇ ਹਨ। 


ਇੰਨੀਂ ਦਿਨੀਂ ਕਾਕਾ ਕਾਫ਼ੀ ਬਿਜ਼ੀ ਚੱਲ ਰਹੇ ਹਨ। ਪਰ ਇਸ ਦੇ ਬਾਵਜੂਦ ਉਹ ਸੋਸ਼ਲ ਮੀਡੀਆ ਤੇ ਐਕਟਿਵ ਹਨ ਅਤੇ ਆਪਣੀਆਂ ਪੋਸਟਾਂ ਰਾਹੀਂ ਫ਼ੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹੁਣ ਕਾਕਾ ਨੇ ਇੱਕ ਹੋਰ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਤੇ ਅਜੇ ਦੇਵਗਨ ਤੇ ਨਿਸ਼ਾਨਾ ਸਾਧਿਆ ਹੈ। ਕਾਕਾ ਨੇ ਦੋਵੇਂ ਕਲਾਕਾਰਾਂ ਤੇ ਪਾਨ ਮਸਾਲਾ ਦੀ ਐਡ ਕਰਨ ਲਈ ਤਿੱਖਾ ਤੰਜ ਕੱਸਿਆ ਹੈ।




ਕਾਕਾ ਨੇ ਇੱਕ ਮੀਮ ਨੂੰ ਆਪਣੀ ਸਟੋਰੀ ਤੇ ਸ਼ੇਅਰ ਕੀਤਾ। ਜਿਸ ਵਿੱਚ ਲਿਖਿਆ ਹੈ, "ਤੁਸੀਂ ਕੈਮਰੇ ਦੀ ਨਜ਼ਰ `ਚ ਹੋ। ਕਿਰਪਾ ਕਰਕੇ ਪਾਨ ਜਾਂ ਗੁਟਕੇ ਨੂੰ ਇੱਧਰ-ਉੱਧਰ ਨਾ ਥੁੱਕੋ। ਜੇ ਫੜੇ ਗਏ ਤਾਂ ਚੱਟ ਕੇ ਸਾਫ਼ ਕਰਨੀ ਪਵੇਗੀ। ਚੱਟਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾਵੇਗਾ। ਇਸ ਦੇ ਨਾਲ ਨਾਲ ਪੇਂਟ ਦਾ ਖਰਚਾ ਵੀ ਦੇਣਾ ਪਵੇਗਾ।" ਇਸ ਮੀਮ ਨੂੰ ਕਾਕਾ ਨੇ ਆਪਣੀ ਸਟੋਰੀ `ਤੇ ਸ਼ੇਅਰ ਇਸ ਵਿੱਚ ਸ਼ਾਹਰੁਖ ਤੇ ਅਜੇ ਨੂੰ ਟੈਗ ਕੀਤਾ ਹੈ। ਤੇ ਨਾਲ ਹੀ ਲਿਖਿਆ ਹੈ, "ਅਜੇ ਦੇਵਗਨ ਤੇ ਸ਼ਾਹਰੁਖ ਖਾਨ ਸੁਣ ਲਓ।"   


ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਤੇ ਅਜੇ ਦੇਵਗਨ ਦੋਵੇਂ ਇੱਕ ਪਾਨ ਮਸਾਲਾ ਕੰਪਨੀ ਦੇ ਬਰਾਂਡ ਅੰਬੈਸਡਰ ਹਨ। ਇਸ ਗੱਲ ਨੂੰ ਲੈਕੇ ਦੋਵੇਂ ਕਲਾਕਾਰਾਂ ਨੂੰ ਤਿੱਖੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਨੇ ਹਾਲ ਹੀ `ਚ ਪਾਨ ਮਸਾਲਾ ਕੰਪਨੀ ਦਾ ਬਰਾਂਡ ਅੰਬੈਸਡਰ ਬਣਨ ਤੋਂ ਇਨਕਾਰ ਕੀਤਾ ਸੀ। ਰਿਪੋਰਟ `ਚ ਸਾਹਮਣੇ ਆਇਆ ਸੀ ਕਿ ਕਾਰਤਿਕ ਆਰੀਅਨ ਨੂੰ ਐਡ ਲਈ 9 ਕਰੋੜ ਦੀ ਆਫ਼ਰ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਰਿਜੈਕਟ ਕਰ ਦਿੱਤੀ।