Punjabi SInger Kaka: ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀਂ ਲਾਈਮ ਲਾਈਟ `ਚ ਹਨ। ਉਨ੍ਹਾਂ ਦਾ ਗੀਤ ਮਿੱਟੀ ਦੇ ਟਿੱਬੇ ਜ਼ਬਰਦਸਤ ਹਿੱਟ ਹੈ। ਸੋਸ਼ਲ ਮੀਡੀਆ `ਤੇ ਲੋਕ ਇਸ ਗੀਤ ਤੇ ਖੂਬ ਰੀਲਾਂ ਬਣਾ ਰਹੇ ਹਨ। ਯੂਟਿਊਬ ਤੇ ਮਿੱਟੀ ਦੇ ਟਿੱਬੇ ਹਾਲੇ ਤੱਕ ਟਰੈਂਡ ਕਰ ਰਿਹਾ ਹੈ ਤੇ ਇਸ ਗੀਤ ਨੂੰ ਹੁਣ ਤੱਕ 3 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਕਾਕਾ ਇੰਨੀਂ ਦਿਨੀਂ ਕੈਨੇਡਾ ਟੂਰ `ਤੇ ਹਨ। ਉਹ ਕੈਨੇਡਾ `ਚ ਮਿਊਜ਼ਿਕ ਕੰਸਰਟ ਕਰ ਰਹੇ ਹਨ।


ਇਸ ਦੌਰਾਨ ਕਾਕਾ ਸੋਸ਼ਲ ਮੀਡੀਆ `ਤੇ ਫੁੱਲ ਐਕਟਿਵ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਫ਼ੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੇ। ਇਸ ਦੇ ਨਾਲ ਨਾਲ ਕਾਕਾ ਇੰਨੀਂ ਦਿਨੀਂ ਫ਼ੈਨਜ਼ ਦੇ ਸਵਾਲਾਂ ਦਾ ਜਵਾਬ ਵੀ ਦੇ ਰਹੇ ਹਨ। ਇਸ ਦੌਰਾਨ ਕਈ ਫ਼ੈਨਜ਼ ਉਨ੍ਹਾਂ ਕੋਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੇ ਹਨ, ਜਿਨ੍ਹਾਂ ਦੇ ਉਹ ਬੜੇ ਹੀ ਦਿਲਚਸਪ ਜਵਾਬ ਦਿੰਦੇ ਹਨ।


ਇੱਕ ਫ਼ੈਨ ਨੇ ਕਾਕਾ ਤੋਂ ਗਰਲਫ਼ਰੈਂਡ ਬਾਰੇ ਪੁੱਛਿਆ ਤਾਂ ਸਿੰਗਰ ਨੇ ਦਿੱਤਾ ਇਹ ਜਵਾਬ
ਇੱਕ ਫ਼ੈਨ ਨੇ ਇੰਸਟਾਗ੍ਰਾਮ `ਤੇੇ ਮੈਸੇਜ ਕਰਕੇ ਕਾਕਾ ਤੋਂ ਪੁੱਛਿਆ ਕਿ ਕੀ ਉਹ ਆਪਣੀ ਗਰਲ ਫ਼ਰੈਂਡ ਦਾ ਨਾਂ ਦੱਸਣਾ ਚਾਹੁਣਗੇ। ਇਸ `ਤੇ ਕਾਕਾ ਨੇ ਬੇਹੱਦ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, "ਮੈਂ ਤਾਂ ਜਦੋਂ ਮਰਜ਼ੀ ਕਰ ਸਕਦਾ ਹਾਂ, ਮੈਨੂੰ ਦਿੱਕਤ ਹੀ ਕੀ ਆ। ਦਿੱਕਤ ਤਾਂ ਕੁੜੀਆਂ ਨੂੰ ਆ।"




ਹਾਲਾਂਕਿ ਕਾਕਾ ਦਾ ਇਹ ਜਵਾਬ ਹੈਰਾਨ ਕਰਨ ਵਾਲਾ ਹੈ। ਪਰ ਸਭ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਔਰਤਾਂ ਨਾਲ ਕੁੱਝ ਦਿੱਕਤ ਤਾਂ ਜ਼ਰੂਰ ਹੈ। ਕਿਉਂਕਿ ਉਹ ਅਕਸਰ ਆਪਣੇ ਗੀਤਾਂ ਰਾਹੀਂ ਕੁੜੀਆਂ ਤੇ ਨਿਸ਼ਾਨੇ ਲਾਉਂਦੇ ਨਜ਼ਰ ਆਉਂਦੇ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ `ਤੇ ਵੀ ਅਜਿਹੀਆਂ ਵੀਡੀਓਜ਼ ਸ਼ੇਅਰ ਕਰ ਚੁੱਕੇ ਹਨ, ਜਿਸ ਵਿੱਚ ਔਰਤਾਂ ਆਦਮੀਆਂ `ਤੇ ਤਸ਼ੱਦਦ ਕਰਦੀਆਂ ਹਨ।


ਪੰਜਾਬੀ ਸਿੰਗਰ ਦਾ ਇਹ ਜਵਾਬ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਲੈ ਕੇ ਆ ਰਿਹਾ ਹੈ। ਇਸ ਦੇ ਨਾਲ ਹੀ ਲੋਕ ਉਨ੍ਹਾਂ ਦੇ ਸੈਂਸ ਆਫ਼ ਹਿਊਮਰ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ। ਇਸ ਦੇ ਨਾਲ ਨਾਲ ਇੱਕ ਫ਼ੈਨ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਤੁਹਾਡੀ ਫ਼ੇਵਰੇਟ ਜਗ੍ਹਾ ਕਿਹੜੀ ਹੈ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਮੈਨੂੰ ਕੋਈ ਜਾਣਦਾ ਨਾ ਹੋਵੇ ਉੱਥੇ ਮੈਂ ਜਾਣਾ ਚਾਹਾਂਗਾ। ਫ਼ੇਮ ਮਿਲਣ ਦੇ ਨੁਕਸਾਨ ਵੀ ਬਥੇਰੇ ਆ ਯਾਰ।