ਪੰਜਾਬੀ ਸਿੰਗਰ ਕਰਨ ਔਜਲਾ ਦੇ ਦੇਸ਼ਾਂ ਵਿਦੇਸ਼ਾਂ `ਚ ਫ਼ੈਨਜ਼ ਹਨ। ਥੋੜ੍ਹੇ ਹੀ ਸਮੇਂ ਵਿੱਚ ਔਜਲਾ ਨੇ ਪੰਜਾਬੀ ਇੰਡਸਟਰੀ `ਚ ਨਾਂ ਤੇ ਸ਼ੋਹਰਤ ਕਮਾਏ ਹਨ। ਉਨ੍ਹਾਂ ਦਾ ਹਰ ਗੀਤ 100 ਮਿਲੀਅਨ ਯਾਨਿ 10 ਕਰੋੜ ਵਿਊਜ਼ ਤੋਂ ਪਾਰ ਜਾਂਦਾ ਹੈ। ਇਸ ਦੇ ਨਾਲ ਹੀ ਕਰਨ ਔਜਲਾ ਇੰਨੀਂ ਦਿਨੀਂ ਸੁਰਖੀਆਂ `ਚ ਬਣੇ ਹੋਏ ਹਨ।


ਦਰਅਸਲ, ਕਰਨ ਔਜਲਾ ਨੇ ਆਪਣੇ ਪਹਿਲੇ ਹਿੰਦੀ ਗਾਣੇ ਦਾ ਐਲਾਨ ਕਰ ਦਿੱਤਾ ਹੈ। ਇਹ ਗਾਣਾ ਹੈ `ਲੌਟ ਆਨਾ`। ਇਹ ਔਜਲਾ ਦਾ ਪਹਿਲਾ ਹਿੰਦੀ ਗੀਤ ਹੈ, ਜਿਸ ਦਾ ਪੋਸਟਰ ਸਿੰਗਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤਾ। ਇਹ ਗਾਣਾ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ `ਚ ਔਜਲਾ ਨਾਲ ਪ੍ਰਸਿੱਧ ਪੰਜਾਬੀ ਮਾਡਲ ਤਨੂ ਗਰੇਵਾਲ ਨਜ਼ਰ ਆਉਣ ਵਾਲੀ ਹੈ। ਇਸ ਗੀਤ `ਚ ਦੋਵਾਂ ਦੇ ਵਿਚਾਲੇ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ।



Karan Aujla New Song: ਕਰਨ ਔਜਲਾ ਨੇ ਕੀਤਾ ਪਹਿਲੇ ਹਿੰਦੀ ਗਾਣੇ `ਲੌਟ ਆਨਾ` ਦਾ ਐਲਾਨ, ਇਸ ਦਿਨ ਹੋ ਰਿਹਾ ਰਿਲੀਜ਼


ਹਾਲ ਹੀ `ਚ ਕਰਨ ਔਜਲਾ ਨੇ ਆਪਣਾ ਨਵਾਂ ਪੰਜਾਬੀ ਗੀਤ `ਸ਼ੀਸ਼ਾ` ਰਿਲੀਜ਼ ਕੀਤਾ ਸੀ, ਜਿਸ ਨੂੰ ਲੈਕੇ ਵਿਵਾਦ ਵੀ ਉੱਠਿਆ ਸੀ। ਜਿਸ ਤੋਂ ਬਾਅਦ ਮੀਡੀਆ `ਚ ਇਹ ਖਬਰਾਂ ਆਈਆਂ ਕਿ ਉਨ੍ਹਾਂ ਦੇ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰ ਦਿਤਾ ਗਿਆ ਹੈ। ਇਸ ਦੇ ਨਾਲ ਨਾਲ ਪਿਛਲੇ ਮਹੀਨੇ ਕਰਨ ਔਜਲਾ ਨੇ ਗਰਲਫ਼ਰੈਂਡ ਪਲਕ ਨਾਲ ਵਿਆਹ ਦਾ ਐਲਾਨ ਵੀ ਕੀਤਾ। ਉਸ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਉਨ੍ਹਾਂ ਦੇ ਦੁਲਹਾ ਬਣਨ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ। ਦਸ ਦਈਏ ਕਿ ਕਰਨ ਔਜਲਾ ਤੇ ਪਲਕ 3 ਫ਼ਰਵਰੀ 2023 ਨੂੰ ਵਿਆਹ ਦੇ ਬੰਧਨ `ਚ ਬੱਝਣ ਜਾ ਰਹੇ ਹਨ।


ਕਰਨ ਔਜਲਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿਤੇ ਹਨ। ਉਨ੍ਹਾਂ ਦੇ ਪਹਿਲੇ ਹਿੰਦੀ ਟਰੈਕ `ਚ ਮਾਡਲ ਤਨੂ ਗਰੇਵਾਲ ਨਜ਼ਰ ਆਉਣ ਵਾਲੀ ਹੈ। ਪਹਿਲਾਂ ਵੀ ਇਨ੍ਹਾਂ ਦੋਵਾਂ ਦੀ ਜੋੜੀ `ਚਿੱਟਾ ਕੁੜਤਾ` ਗੀਤ `ਚ ਧਮਾਲਾਂ ਪਾ ਚੁੱਕੀ ਹੈ। ਇਹ ਗੀਤ ਸੁਪਰਹਿੱਟ ਹੋਇਆ ਸੀ। ਇਸ ਗੀਤ ਨੂੰ ਯੂਟਿਊਬ `ਤੇ 262 ਮਿਲੀਅਨ ਯਾਨਿ 26 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਤਨੂ ਗਰੇਵਾਲ ਨੇ `ਯਾਰ ਮੇਰਾ ਤਿਤਲੀਆਂ ਵਰਗਾ ਫ਼ਿਲਮ ਨਾਲ ਫ਼ਿਲਮਾਂ `ਚ ਐਂਟਰੀ ਕੀਤੀ ਹੈ।