Karan Aujla Announces New Songs: ਪੰਜਾਬੀ ਗਾਇਕ ਕਰਨ ਔਜਲਾ ਨੇ ਅੱਜ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦਿਆਂ ਆਪਣੇ ਦੋ ਨਵੇਂ ਗੀਤਾਂ ਦੇ ਪੋਸਟਰ ਤੇ ਰਿਲੀਜ਼ ਡੇਟ ਰਿਲੀਜ਼ ਕੀਤੀ ਹੈ। ‘On Top’ ਯਾਨੀ ‘ਉੱਤੇ ਦੇਖ’ ਗੀਤ 25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਥੇ ਦੂਜਾ ਗੀਤ ‘WYTB’ ਯਾਨੀ ‘ਵ੍ਹੱਟ ਯੂ ਟਾਕਿੰਗ ਅਬਾਊਟ’ ਗੀਤ ਵੀ 25 ਨਵੰਬਰ ਨੂੰ ਹੀ ਰਿਲੀਜ਼ ਹੋਣ ਜਾ ਰਿਹਾ ਹੈ।









ਕਰਨ ਔਜਲਾ ਦੇ ਦੋਵਾਂ ਗੀਤਾਂ ਨੂੰ ਸੰਗੀਤ ਯਿਆ ਪਰੂਫ ਨੇ ਹੀ ਦਿੱਤਾ ਹੈ। ਇਨ੍ਹਾਂ ਗੀਤਾਂ ਦੀ ਵੀਡੀਓਜ਼ ਕਰਨ ਮੱਲ੍ਹੀ ਨੇ ਬਣਾਈ ਹੈ। ਕਰਨ ਔਜਲਾ ਪਿਛਲੇ ਕਾਫੀ ਮਹੀਨਿਆਂ ਤੋਂ ਲਾਈਵ ਸ਼ੋਅਜ਼ ’ਚ ਰੁੱਝੇ ਹੋਏ ਸਨ। ਕਰਨ ਔਜਲਾ ਨੇ ਵੱਖ-ਵੱਖ ਦੇਸ਼ਾਂ ’ਚ ਜਾ ਕੇ ਸ਼ੋਅਜ਼ ਪ੍ਰਫਾਰਮ ਕੀਤੇ ਹਨ। ਅਜਿਹੇ ’ਚ ਲੰਮੇ ਸਮੇਂ ਬਾਅਦ ਕਰਨ ਔਜਲਾ ਦੇ ਗੀਤ ਰਿਲੀਜ਼ ਹੋਣ ਕਾਰਨ ਉਸ ਦੇ ਚਾਹੁਣ ਵਾਲੇ ਵੀ ਬੇਹੱਦ ਉਤਸ਼ਾਹਿਤ ਹਨ।


ਇਹ ਵੀ ਪੜ੍ਹੋ: ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ 5 ਸਟਾਰ ਹੋਟਲ ‘ਚ ਬਣਾ ਰਿਹਾ ਸੀ ਅਸ਼ਲੀਲ ਫਿਲਮਾਂ. ਮੁੰਬਈ ਪੁਲਿਸ ਨੇ ਦਾਖਲ ਕੀਤੀ ਚਾਰਜਸ਼ੀਟ


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।